ਹਰਫ ਚੀਮਾ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਤੋਂ ਸਾਂਝੀ ਕੀਤੀ ਤਸਵੀਰ

written by Shaminder | February 10, 2021

ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ।ਇਨ੍ਹੑਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ।ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਹਨ । ਗਾਇਕ ਹਰਫ ਚੀਮਾ ਵੀ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਪ੍ਰਦਰਸ਼ਨ ‘ਚ ਸ਼ਾਮਿਲ ਹਨ । farmer ਉਹ ਧਰਨੇ ਪ੍ਰਦਰਸ਼ਨ ਤੋਂ ਲਗਾਤਾਰ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਇੱਕ ਮਾਂ ਦੇ ਨਾਲ ਨਜ਼ਰ ਆ ਰਹੇ ਹਨ ।ਜਿਸ ਨੇ ਆਪਣਾ ਪੁੱਤਰ ਗੁਆਇਆ ਹੈ । ਹੋਰ ਪੜ੍ਹੋ : ਕਿਸਾਨਾਂ ਦੇ ਵੀਡੀਓ ਨੂੰ ਰਿਚਾ ਚੱਢਾ ਨੇ ਸ਼ੇਅਰ ਕਰਦੇ ਹੋਏ ਲਿਖਿਆ ਡਾਂਸ ਆਫ ਡੈਮੋਕ੍ਰੇਸੀ
farmer ਹਰਫ ਚੀਮਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਸ ਮਾਂ ਦਾ ਇੱਕੋ ਪੁੱਤ ਸੀ ਜੋ ਨਹੀਂ ਰਿਹਾ । ਮਾਤਾ ਕਹਿੰਦੀ ਅੱਜ ਬਾਡਰ ਤੇ ਲੜ ਰਿਹਾ ਹਰ ਯੋਧਾ ਮੈਨੂੰ ਆਪਣਾ ਪੁੱਤ ਲੱਗਦਾ । farmer protest ਧੰਨ ਜੇਰੇ ਸਾਡੀਆਂ ਇਹਨਾਂ ਮਾਵਾਂ ਦੇ’ ।ਹਰਫ ਚੀਮਾ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋ ਕੇ ਲਗਾਤਾਰ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ ।

 
View this post on Instagram
 

A post shared by Harf Cheema (ਹਰਫ) (@harfcheema)

0 Comments
0

You may also like