ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ, ਗਾਇਕ ਹਰਫ ਚੀਮਾ ਨੇ ਦਰਸ਼ਕਾਂ ਨਾਲ ਕੀਤੀਆਂ ਸਾਂਝੀਆਂ

written by Lajwinder kaur | November 27, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਜੋ ਕਿ ਕਿਸਾਨ ਵੀਰਾਂ ਦਾ ਪੂਰਾ ਸਾਥ ਦੇ ਰਹੀ ਹੈ । ਚਾਹੇ ਉਹ ਸ਼ੋਸਲ ਮੀਡੀਆ ਦੇ ਰਾਹੀ ਹੋਵੇ ਜਾਂ ਫਿਰ ਖੁਦ ਕਿਸਾਨ ਦੇ ਨਾਲ ਇਸ ਅੰਦੋਲਨ ‘ਚ ਸ਼ਾਮਿਲ ਹੋ ਕੇ । ਅਜਿਹੇ ‘ਚ ਬਹੁਤ ਸਾਰੇ ਗਾਇਕ ਕਿਸਾਨਾਂ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ।

ਹੋਰ ਪੜ੍ਹੋ :  ਕਿਸਾਨਾਂ ਦੇ ਰਾਹਾਂ ‘ਚ ਲਾਏ ਵੱਡੇ-ਵੱਡੇ ਮਿੱਟੀ ਦੇ ਢੇਰ ਨੂੰ ਕਿਸਾਨ ਵੀਰਾਂ ਦੇ ਨਾਲ ਮਿਲਕੇ ਗਾਇਕ ਜੱਸ ਬਾਜਵਾ ਨੇ ਕੀਤਾ ਪਾਸੇ

ਪੰਜਾਬੀ ਗਾਇਕ ਹਰਫ ਚੀਮਾ ਵੀ ਕਿਸਾਨਾਂ ਦੇ ਨਾਲ ਦਿੱਲੀ ਵੱਲ ਵੱਧ ਰਹੇ ਨੇ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ ਕਰਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਇੱਕ ਕਿਸਾਨ ਬਜ਼ੁਰਗ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਨ੍ਹਾਂ ਦੀ ਨਾ ਇੱਕ ਬਾਂਹ ਤੇ ਨਾ ਇੱਕ ਲੱਤ ਫੇਰ ਉਹ ਇਸ ਪ੍ਰਦਰਸ਼ਨ ‘ਚ ਸ਼ਾਮਿਲ ਹੋ ਰਹੇ ਨੇ ।

ਗੱਲ ਕਰੀਏ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਕਈ ਅਣਖ ਤੇ ਹੌਸਲੇ ਵਾਲੇ ਗੀਤ ਲੈ ਕੇ ਆਏ ਨੇ । ਹਾਲ ਹੀ ‘ਚ ਉਹ ਗਾਇਕ ਕੰਵਰ ਗਰੇਵਾਲ ਦੇ ਨਾਲ ਪੇਚਾ ਗੀਤ ਲੈ ਕੇ ਆਏ ਨੇ । ਜਿਸ ‘ਚ ਉਨ੍ਹਾਂ ਨੇ ਕਿਸਾਨਾਂ ਦੇ ਜਜ਼ਬੇ ਨੂੰ ਬਿਆਨ ਕੀਤਾ ਹੈ ।

harf cheema pic

 

 

View this post on Instagram

 

A post shared by Harf Cheema (ਹਰਫ) (@harfcheema)

You may also like