ਹਰਫ਼ ਚੀਮਾ ਨੇ ਪਤਨੀ ਦੇ ਜਨਮ ਦਿਨ 'ਤੇ ਤਸਵੀਰ ਸਾਂਝੀ ਕਰਕੇ ਇੰਝ ਦਿੱਤੀ ਵਧਾਈ

written by Shaminder | January 27, 2020

ਹਰਫ਼ ਚੀਮਾ ਦੀ ਪਤਨੀ ਦਾ ਅੱਜ ਜਨਮ ਦਿਨ ਹੈ ।ਆਪਣੀ ਪਤਨੀ ਦੇ ਜਨਮ ਦਿਨ 'ਤੇ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਹੈਪੀ ਬਰਥਡੇ ਮੇਰੀ ਜ਼ਿੰਦਗੀ ਦੇ ਇਸ ਸਫ਼ਰ 'ਚ ਮੇਰੀ ਸਾਥ ਦੇਣ ਲਈ"। ਉਨ੍ਹਾਂ ਦੀ ਪਤਨੀ ਜੈਸਮੀਨ ਕਾਹਲੋਂ ਹਨ ਜਿਨ੍ਹਾਂ ਨਾਲ ਉਨ੍ਹਾਂ ਨੇ ਬੀਤੇ ਸਾਲ ਫਰਵਰੀ 2019 'ਚ ਵਿਆਹ ਕਰਵਾਇਆ ਸੀ । ਹੋਰ ਵੇਖੋ:ਹਰਫ ਚੀਮਾ ਅਤੇ ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਲਵ ਮੈਰਿਜ’ https://www.instagram.com/p/B7y41iNFMUR/ ਦੋਵਾਂ ਦੇ ਵਿਆਹ ਕਈ ਵੱਡੇ ਗਾਇਕ ਪਹੁੰਚੇ ਸਨ ।ਜੈਸਮੀਨ ਕਾਹਲੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ,ਜਦੋਂ ਕਿ ਹਰਫ਼ ਚੀਮਾ ਖ਼ੁਦ ਸੰਗਰੂਰ ਦੇ ਰਹਿਣ ਵਾਲੇ ਹਨ ਦੋਵਾਂ ਦੀ ਮੰਗਣੀ ਅਪ੍ਰੈਲ 2018 'ਚ ਹੋਈ ਸੀ । ਹਰਫ਼ ਚੀਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । https://www.instagram.com/p/B7vjDbGl2iM/ 'ਹੰਝੂ' ਗੀਤ ਨਾਲ ਚਰਚਾ 'ਚ ਆਏ ਹਰਫ਼ ਚੀਮਾ ਨੇ ਉਸ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ ਅਤੇ ਅੱਜ ਉਨ੍ਹਾਂ ਦਾ ਨਾਂਅ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਦੀ ਸੂਚੀ 'ਚ ਆਉਂਦਾ ਹੈ । ਹਰਫ਼ ਚੀਮਾ ਨੇ ਜੁਦਾ,ਕੈਨੇਡਾ ਵਾਲੀਏ,ਟਿੱਬਿਆਂ ਵਾਲੇ ਜੱਟ ਸਣੇ ਕਈ ਹਿੱਟ ਗੀਤ ਸਰੋਤਿਆਂ ਨੂੰ ਦਿੱਤੇ ਹਨ ।

0 Comments
0

You may also like