‘ਟਿੱਬਿਆਂ ਆਲਾ ਜੱਟ’ ਗੀਤ ਨਾਲ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ ਪਾਉਣ ਆ ਰਹੇ ਨੇ ਧੱਕ, ਪੋਸਟਰ ਆਇਆ ਸਾਹਮਣੇ
ਪੰਜਾਬੀ ਇੰਡਸਟਰੀ ਦੇ ਤਿੰਨ ਨਾਮੀ ਕਲਾਕਾਰ ਜੋ ਕਿ ਇਕੱਠੇ ਨਵਾਂ ਗਾਣਾ ਲੈ ਕੇ ਆ ਰਹੇ ਹਨ। ਜੀ ਹਾਂ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ ਦੀ ਇਹ ਤਿੰਨ ਦੋਸਤਾਂ ਦੀ ਤਿਕੜੀ ਆਪਣਾ ਨਵਾਂ ਗੀਤ ‘ਟਿੱਬਿਆਂ ਆਲਾ ਜੱਟ’ ਲੈ ਕੇ ਆ ਰਹੇ ਹਨ।
ਹੋਰ ਵੇਖੋ:ਸਿੱਧੂ ਮੂਸੇ ਵਾਲਾ ਦੇ 'ਸਿੱਧੂ 'ਸ ਐਂਥਮ' ਦਾ ਟੀਜ਼ਰ ਹੋਇਆ ਰਿਲੀਜ਼, ਗੀਤ ਦੀ ਰਿਲੀਜ਼ ਡੇਟ ਵੀ ਆਈ ਸਾਹਮਣੇ, ਦੇਖੋ ਵੀਡੀਓ
ਤਿੰਨਾਂ ਦੋਸਤ ਦੇ ਇਹ ਗੀਤ ਟਿੱਬਿਆਂ ਆਲਾ ਜੱਟ ਦਾ ਪੋਸਟਰ ਸਾਹਮਣੇ ਆ ਚੁੱਕਿਆ ਤੇ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਪੋਸਟਰ ‘ਚ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ ਤਿੰਨੋਂ ਨਜ਼ਰ ਆ ਰਿਹਾ ਹੈ, ਜਿਨ੍ਹਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੇ। ਹਰਫ ਚੀਮਾ ਨੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਟਿੱਬਿਆਂ ਆਲਾ ਜੱਟ ਆਉਣ ਵਾਲੀ 26 ਤਰੀਕ ਨੂੰ , ਅਮਰੀਕਾ ਦੀ ਰਕਾਨ ਦਾ ਪੇਚਾ ਪਉਗਾ ਟਿੱਬਿਆਂ ਆਲੇ ਜੱਟ ਨਾਲ , ਮਨੋਰੰਜਨ ਦੀ ਗਰੰਟੀ ਆ ਕਰੋ ਪੋਸਟਰ ਦੱਬ ਕੇ ਸ਼ੇਅਰ ... ਲਵ ਜੂ’
ਇਸ ਗੀਤ ਨੂੰ ਗਾਇਆ ਹਰਫ ਚੀਮਾ ਨੇ ਤੇ ਉਨ੍ਹਾਂ ਦਾ ਸਾਥ ਕਰਨ ਔਜਲਾ ਨੇ ਦਿੱਤਾ ਹੈ। ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਇਹ ਗੀਤ ਬਹੁਤ ਜਲਦ 26 ਤਰੀਕ ਨੂੰ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਇਸ ਗਾਣਾ ਗੀਤ MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਹਰਫ ਚੀਮਾ ਦੇ ਹਾਲ ਹੀ ‘ਚ ਆਏ ਜੱਟਵਾਦ ਗੀਤ ਨੇ ਸ਼ੋਸਲ ਮੀਡੀਆ ਉੱਤੇ ਪੂਰੀ ਧੱਕ ਪਾਈ ਹੋਈ ਹੈ।