ਹਰਫ਼ ਚੀਮਾ ਕਿਸਾਨਾਂ ਦੇ ਹੱਕ ‘ਚ ਧਰਨੇ ‘ਤੇ ਬੈਠੇ, ਯੂਥ ਨੂੰ ਵੀ ਦਿੱਤਾ ਇਹ ਸੁਨੇਹਾ

Written by  Shaminder   |  September 21st 2020 03:17 PM  |  Updated: September 21st 2020 03:17 PM

ਹਰਫ਼ ਚੀਮਾ ਕਿਸਾਨਾਂ ਦੇ ਹੱਕ ‘ਚ ਧਰਨੇ ‘ਤੇ ਬੈਠੇ, ਯੂਥ ਨੂੰ ਵੀ ਦਿੱਤਾ ਇਹ ਸੁਨੇਹਾ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਪਾਸ ਕੀਤੇ ਗਏ ਬਿੱਲ ਦੇ ਵਿਰੋਧ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਵੀ ਵਿਰੋਧ ਕਰ ਰਹੇ ਹਨ । ਹੁਣ ਤੱਕ ਦਿਲਜੀਤ ਦੋਸਾਂਝ, ਕਮਲਹੀਰ, ਜਸਵਿੰਦਰ ਬਰਾੜ, ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਕਿਸਾਨਾਂ ਖਿਲਾਫ ਪਾਸ ਕੀਤੇ ਬਿੱਲ ‘ਤੇ ਆਪੋ ਆਪਣਾ ਰੋਸ ਜਤਾਇਆ ਹੈ ਅਤੇ ਹੁਣ ਗਾਇਕ ਹਰਫ਼ ਚੀਮਾ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਨ ।

Harf cheema Harf cheema

ਹਰਫ਼ ਚੀਮਾ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ‘ਚ ਸ਼ਾਮਿਲ ਹੋਏ ਨੇ ਅਤੇ ਜਦੋਂ ਤੱਕ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ, ਉਹ ਕਿਸਾਨਾਂ ਦਾ ਸਾਥ ਦੇਣਗੇ ।ਹਰਫ਼ ਚੀਮਾ ਨੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਦੇ ਹੱਕ ‘ਚ ਚਲਾਈ ਜਾ ਰਹੀ ਲਹਿਰ ‘ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਹੈ ।

ਹੋਰ ਪੜ੍ਹੋ: ਹਰਫ ਚੀਮਾ ਨੇ ਤਸਵੀਰਾਂ ਸਾਂਝੀਆਂ ਕਰਦੇ ਦੱਸਿਆ ਜ਼ਿੰਦਗੀ ਲੈਣ ਵਾਲੇ ਨਾਲੋਂ ਜ਼ਿੰਦਗੀ ਦੇਣ ਵਾਲਾ ਹੁੰਦਾ ਹੈ ਵੱਡਾ

 Harf cheema Harf cheema

ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਸ ਲਹਿਰ ਦਾ ਹਿੱਸਾ ਬਣੋ ਭਰਾਵੋ, ਕਿਸਾਨੀ ਰਹੀ ਤਾਂ ਹੀ ਪੰਜਾਬ ਬਚ ਸਕਦਾ ਹੈ’।

 

View this post on Instagram

 

Sari youth nu benti hai es lehar da hissa bano bhrawo ?? kisaani rahi tan hi punjab bach skda

A post shared by Harf Cheema (ਹਰਫ) (@harfcheema) on

ਦੱਸ ਦਈਏ ਕਿ ਪਾਰਲੀਮੈਂਟ ਨੇ ਖੇਤੀਬਾੜੀ ਵਿੱਚ ਬਦਲਾਅ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਦੋ ਬਿੱਲ ਪਾਸ ਕਰ ਦਿੱਤੇ ਹਨ।

ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸੀਲੀਟੇਸ਼ਨ) ਬਿੱਲ 2020 ਅਤੇ ਦਾ ਫਾਰਮਰਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਫ ਪ੍ਰਾਈਜ਼ ਐਸ਼ਯੋਰੈਂਸ ਐਂਡ ਫਾਰਮ ਸਰਵਿਸਿਸ ਬਿੱਲ 2020, ਜੋ ਲੋਕ ਸਭਾ ਨੇ 17 ਸਤੰਬਰ 2020 ਨੂੰ ਪਾਸ ਕੀਤੇ ਸਨ ਨੂੰ ਰਾਜ ਸਭਾ ਨੇ ਵੀ ਪਾਸ ਕਰ ਦਿੱਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network