250 ਸਾਲ ਤੱਕ ਜਿਨ੍ਹਾਂ ਅਫ਼ਗਾਨਾਂ ਨੂੰ ਹਰਾਉਣ 'ਚ ਨਾਕਾਮ ਰਹੀ ਸੀ ਬਰਤਾਨਵੀਂ ਹਕੂਮਤ,ਉਨ੍ਹਾਂ ਨੂੰ ਹਰਾਇਆ ਸੀ ਹਰੀ ਸਿੰਘ ਨਲੂਆ ਨੇ

written by Shaminder | August 13, 2019

ਪੰਜਾਬ ਯੋਧਿਆਂ,ਸੂਰਮਿਆਂ ਅਤੇ ਬਹਾਦਰਾਂ ਦੀ ਧਰਤੀ ਹੈ । ਇਸ ਧਰਤੀ ਤੇ ਕਈ ਮਹਾਨ ਸ਼ਖਸੀਅਤਾਂ ਹੋਈਆਂ । ਜਿਨ੍ਹਾਂ 'ਚ ਹਰੀ ਸਿੰਘ ਨਲੂਆ ਵੀ ਅਜਿਹੀ ਹੀ ਸ਼ਖਸੀਅਤ ਹਨ ਪਾਕਿਸਤਾਨ ਦੇ ਗੁੱਜਰਾਂਵਾਲਾ 'ਚ ਹਰੀਆ ਦੇ ਨਾਮ ਤੋਂ ਜਾਣੇ ਜਾਣ ਵਾਲੇ ਹਰੀ ਸਿੰਘ ਨਲੂਆ । ਜਿਨ੍ਹਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਹੀ ਉਨ੍ਹਾਂ ਨੂੰ ਹਰੀ ਸਿੰਘ ਨਲੂਆ ਦਾ ਨਾਂਅ ਦਿੱਤਾ ਸੀ । ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਸੈਨਾ 'ਚ ਵੀ ਸ਼ਾਮਿਲ ਕਰ ਲਿਆ ਸੀ ।

ਹੋਰ ਵੇਖੋ:ਹਰੀ ਸਿੰਘ ਨਲਵਾ ਦੀ ਬਹਾਦਰੀ ਤੋਂ ਗੋਰੇ ਵੀ ਹਨ ਪ੍ਰਭਾਵਿਤ,ਨਲੂਆਂ ਦੀਆਂ ਨਿਸ਼ਾਨੀਆਂ ਕਰੋੜਾਂ ‘ਚ ਨੀਲਾਮ


ਹਰੀ ਸਿੰਘ ਨਲੂਆ ਏਨੇ ਨਿਡਰ ਸਨ ਕਿ ਇੱਕ ਵਾਰ ਉਨ੍ਹਾਂ ਦੀ ਜਾਨ ਬਚਾਉਂਦੇ ਹੋਏ ਉਨ੍ਹਾਂ ਨੇ ਇੱਕ ਸ਼ੇਰ ਦੇ ਮੂੰਹ ਨੂੰ ਫੜ ਕੇ ਦੋ ਫਾੜ ਕਰ ਦਿੱਤਾ ਸੀ । ਇਸੇ ਕਾਰਨ ਮਹਰਾਜਾ ਨੇ ਉੁਨ੍ਹਾਂ ਨੂੰ ਆਪਣੀ ਸੈਨਾ 'ਚ ਸੈਨਾਪਤੀ ਬਣਾ ਦਿੱਤਾ ਸੀ ।ਉਹ ਅਫਗਾਨ ਜਿਸ ਨੇ ਢਾਈ ਸੌ ਸਾਲ ਤੱਕ ਸ਼ਾਸਨ ਕੀਤਾ ਜਿਸ ਨੂੰ ਠੱਲ ਪਾਉਣ ਲਈ ਬਰਤਾਨਵੀਂ ਹਕੂਮਤ ਵੀ ਨਾਕਾਮ ਸਾਬਿਤ ਹੋਈ ਸੀ ।

Image result for hari singh nalwa

 

ਉਨ੍ਹਾਂ ਨੂੰ ਹਰਾ ਕੇ ਸਿੱਖ ਰਾਜ ਕਾਇਮ ਕੀਤਾ ਯੋਗਦਾਨ ਪਾਇਆ ਹਰੀ ਸਿੰਘ ਨਲੂਆ ਨੇ ।ਜਦੋਂ ਕਸ਼ਮੀਰ ਪੇਸ਼ਾਵਰ ਦੇ ਸ਼ਾਸਕ ਬਣੇ ਤਾਂ ਉੱਥੇ ਆਪ ਨੇ ਬਾਗ,ਮੰਦਿਰ, ਮਸਜਿਦ ਗੁਰਦੁਆਰੇ ਅਤੇ ਹੋਰ ਕਈ ਨਿਰਮਾਣ ਕਾਰਜ ਕਰਵਾਏ । ਹਜ਼ਾਰਾ ਪਾਕਿਸਤਾਨ 'ਚ ਮੌਜੂਦ ਹਰੀਪੁਰ ਵੀ ਉਨ੍ਹਾਂ ਵੱਲੋਂ ਵਸਾਇਆ ਗਿਆ ਕਸਬਾ ਹੈ ।ਮੌਤ 'ਤੇ ਵੀ ਜਿੱਤ ਹਾਸਲ ਕਰਨ ਵਾਲੇ ਹਰੀ ਸਿੰਘ ਨਲੂਆ ਜਮਰੌਦ ਦੀ ਲੜਾਈ 'ਚ ਸ਼ਹੀਦ ਹੋਏ ਸਨ ਅਤੇ ਉਨ੍ਹਾਂ ਦੇ ਤੋਸ਼ਾਖਾਨਾ ਵਿੱਚ ਚੰਦ ਹੀ ਰੁਪਏ ਸਨ ਕਿਉਂਕਿ ਉਨ੍ਹਾਂ ਨੇ ਆਪਣੇ ਜਿਉਂਦੇ ਜੀ ਹੀ ਬਹੁਤੀ ਕਮਾਈ ਦਾਨ ਕਰ ਦਿੱਤੀ ਸੀ ।

 

0 Comments
0

You may also like