ਹਰਿੰਦਰਪਾਲ ਸਿੰਘ ਨੇ ਹੱਥ ਨਾਲ ਲਿਖੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ,ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਪਹੁੰਚਣ 'ਤੇ ਕੁਝ ਇਸ ਤਰ੍ਹਾਂ ਹੋਇਆ ਸਵਾਗਤ 

Written by  Shaminder   |  July 19th 2019 05:10 PM  |  Updated: July 19th 2019 05:10 PM

ਹਰਿੰਦਰਪਾਲ ਸਿੰਘ ਨੇ ਹੱਥ ਨਾਲ ਲਿਖੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ,ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਪਹੁੰਚਣ 'ਤੇ ਕੁਝ ਇਸ ਤਰ੍ਹਾਂ ਹੋਇਆ ਸਵਾਗਤ 

ਕਾਨਪੁਰ ਦੇ ਰਹਿਣ ਵਾਲੇ ਭਾਈ ਹਰਿੰਦਰਪਾਲ ਸਿੰਘ ਜੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ । ਜਿੱਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ  ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕਿਆ । ਇਸ ਮੌਕੇ ਉਨ੍ਹਾਂ ਨਾਲ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਵੀ ਮੌਜੂਦ ਸਨ ।ਹੋਰ ਵੇਖੋ

harinderpal singh ji harinderpal singh ji

ਹਰਿੰਦਰਪਾਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਸਰੂਪ ਆਪਣੇ ਹੱਥਾਂ ਨਾਲ ਲਿਖੇ ਹਨ । ਜਿਨ੍ਹਾਂ ਨੂੰ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਭੇਂਟ ਕੀਤਾ ਹੈ । ਦੱਸ ਦਈਏ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਲਈ ਸਿਆਹੀ ਅਤੇ ਕਾਗਜ਼ ਜਰਮਨੀ ਤੋਂ ਮੰਗਵਾਏ ਸਨ । ਉਨ੍ਹਾਂ ਦਾ ਕਾਨਪੁਰ 'ਚ ਕਾਰਾਂ ਦੀ ਖਰੀਦ ਫਰੋਖਤ ਦਾ ਕੰਮ ਹੈ ਅਤੇ ਗੁਰੂ ਘਰ ਨਾਲ ਉਨ੍ਹਾਂ ਨੂੰ ਬਹੁਤ ਲਗਨ ਹੈ । ਇਸੇ ਲਗਨ ਸਦਕਾ ਉਨ੍ਹਾਂ ਨੇ ਇੱਕ ਦਹਾਕਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਹੱਥ ਨਾਲ ਲਿਖਣ ਦਾ ਫ਼ੈਸਲਾ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network