Advertisment

ਹਰੀਸ਼ ਵਰਮਾ ਤੇ ਰੂਪੀ ਗਿੱਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

author-image
By Lajwinder kaur
New Update
ਹਰੀਸ਼ ਵਰਮਾ ਤੇ ਰੂਪੀ ਗਿੱਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ ਵੱਡੇ ਪਰਦੇ ‘ਤੇ
Advertisment
ਹਰੀਸ਼ ਵਰਮਾ ਜਿਨ੍ਹਾਂ ਦੀ ਹਾਲ ਹੀ  ‘ਚ ਪੰਜਾਬੀ ਫ਼ਿਲਮ ਨਾਢੂ ਖ਼ਾਨ ਰਿਲੀਜ਼ ਹੋਈ ਹੈ। ਹਰੀਸ਼ ਵਰਮਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਜਿਸ ਦੇ ਚਲਦੇ ਹਰੀਸ਼ ਵਰਮਾ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਰੁਬਰੂ ਹੋਣਗੇ। ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। Harish Verma and Roopi Gill will be seen together in Rhythm boyz next movieਹੋਰ ਵੇਖੋ: ਸਤਿੰਦਰ ਸਰਤਾਜ ਨੂੰ ਆਸਟ੍ਰੇਲੀਅਨ ਪਾਰਲੀਮੈਂਟ ਨੇ ਐਕਸੀਲੈਂਸ ਇਨ ਮਿਊਜ਼ਿਕ ਅਵਾਰਡ ਨਾਲ ਨਵਾਜ਼ਿਆ,ਵੇਖੋ ਤਸਵੀਰਾਂ ਇਕ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਉਨ੍ਹਾਂ ਦੇ ਨਾਲ ਅਮਰਿੰਦਰ ਗਿੱਲ, ਕਾਰਜ ਗਿੱਲ, ਅੰਬਰਦੀਪ ਸਿੰਘ ਅਤੇ ਸੁੱਖ ਸੰਘੇੜਾ ਨਜ਼ਰ ਆ ਰਹੇ ਹਨ। ਦੱਸ ਦਈਏ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ਜੋ ਕਿ ਕੈਨੇਡਾ ਵਿੱਚ ਸ਼ੂਟ ਕੀਤੀ ਜਾ ਰਹੀ ਹੈ। ‘ਰਿਦਮ ਬੁਆਏਜ’ ਦੀ ਅਗਲੀ ਫ਼ਿਲਮ ਨੂੰ ਸੁੱਖ ਸੰਘੇੜਾ ਨੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਹਰੀਸ਼ ਵਰਮਾ ਤੇ ਰੂਪੀ ਗਿੱਲ ਦੀ ਜੋੜੀ ਨਜ਼ਰ ਆਵੇਗੀ। ਫ਼ਿਲਹਾਲ ਇਸ ਫ਼ਿਲਮ ਦੀ ਹੋਰ ਕਈ ਜਾਣਕਾਰੀ ਨਹੀਂ ਮਿਲ ਪਾਈ ਹੈ। Harish Verma and Roopi Gill will be seen together in Rhythm boyz next movie ਜੇ ਗੱਲ ਕਰੀਏ ਹਰੀਸ਼ ਵਰਮਾ ‘ਰਿਦਮ ਬੁਆਏਜ’ ਦੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵੀ ਕੰਮ ਕਰ ਚੁੱਕੇ ਹਨ। ਰੂਪੀ ਗਿੱਲ ਵੀ ਇਸ ਹਾਊਸ ਦੇ ਹੇਠ ਅਸ਼ਕੇ ਫ਼ਿਲਮ ‘ਚ ਕੰਮ ਕਰ ਚੁੱਕੇ ਨੇ। ਰਿਦਮ ਬੁਆਏਜ ਦੀਆਂ ਸਾਰੀਆਂ ਹੀ ਫ਼ਿਲਮ ਹਮੇਸ਼ਾਂ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਰਹੀਆਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment