ਜਾਣੋ ਕਿਹੜਾ 'ਨਾਢੂ ਖਾਂ' ਆ ਰਿਹਾ ਹੈ ਢਿੱਡੀ ਪੀੜਾਂ ਪਾਉਣ ਲਈ

Written by  Lajwinder kaur   |  December 12th 2018 12:27 PM  |  Updated: December 12th 2018 12:32 PM

ਜਾਣੋ ਕਿਹੜਾ 'ਨਾਢੂ ਖਾਂ' ਆ ਰਿਹਾ ਹੈ ਢਿੱਡੀ ਪੀੜਾਂ ਪਾਉਣ ਲਈ

ਹਰੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਹਨਾਂ ਨੇ ਅਪਣੀ ਮਿਹਨਤ ਸਦਾਕਾ ਅਪਣਾ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਹਰੀਸ਼ ਵਰਮਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 2010 ‘ਚ ਮਿਸ ਪੂਜਾ ਨਾਲ ਫ਼ਿਲਮ ‘ਪੰਜਾਬਣ’ ਨਾਲ ਕੀਤੀ ਸੀ।harish verma nadhoo khanਸੁਪਰਹਿੱਟ ਫ਼ਿਲਮ ‘ਯਾਰ ਅਣਮੁੱਲੇ’ ਦਾ ਜੱਟ ਟਿੰਕਾ ਵਾਲਾ ਕਿਰਦਾਰ ਹਰੀਸ਼ ਵਰਮਾ ਨਾਲ ਹੁਣ ਤੱਕ ਜੁੜਿਆ ਹੋਇਆ ਹੈ। ਉਹਨਾਂ ਦੇ ਹਰ ਕਿਰਦਾਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਉਹਨਾਂ ਦੇ ਫੈਨਜ਼ ਨੂੰ ਉਹਨਾਂ ਦੀਆਂ ਫਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ।

https://www.facebook.com/HarishVermaOnline/photos/a.197539337087147/1072858016221937/?type=3&theater

ਹਰੀਸ਼ ਵਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਪਣੇ ਸੋਸ਼ਲ ਅਕਾਊਂਟਸ ਤੋਂ ਅਪਣੀ ਤਸਵੀਰਾਂ ਤੇ ਫਿਲਮਾਂ ਨਾਲ ਜੁੜੀ ਜਾਣਕਾਰੀ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ। ਹੁਣ ਗੱਲ ਕਰਦੇ ਹਾਂ ਉਹਨਾਂ ਦੀ ਆਉਣ ਵਾਲੀ ਮੂਵੀ 'ਨਾਢੂ ਖਾਂ' ਦੀ ਜਿਸ ਉਹ ਵੱਖਰੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਮੂਵੀ ਬਾਰੇ ਹਰੀਸ਼ ਨੇ ਅਪਣੇ ਫੇਸਬੁੱਕ ਅਕਾਊਂਟ ਤੋਂ ਪੋਸਟਰ ਸ਼ੇਅਰ ਕਰਦੇ ਹੋਏ ਦਿੱਤੀ ਸੀ।

ਹੋਰ ਪੜ੍ਹੋ: ਦਿਲਜੀਤ ਦਾ ਰਾਇਲ ਲੁੱਕ ਦੇਖ ਕੇ ਉੱਡ ਜਾਣਗੇ ਹੋਸ਼

ਇਹ ਮੂਵੀ ਅਗਲੇ ਸਾਲ ਯਾਨੀਕਿ 2019 ‘ਚ ਰਿਲੀਜ਼ ਹੋਵੇਗੀ। ਨਾਢੂ ਖਾਂ ਫਿਲਮ ‘ਚ ਨਾਇਕਾ ਦੀ ਭੂਮਿਕਾ 'ਚ ਵਾਮਿਕਾ ਗੱਬੀ ਤੇ ਇਹਨਾਂ ਦੋਵਾਂ ਤੋਂ ਇਲਾਵਾ ਬੀਐੱਨ ਸ਼ਰਮਾ, ਹੋਬੀ ਧਾਲੀਵਾਲ ਵਰਗੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਦਾ ਨਿਰਦੇਸ਼ਕ ਇਮਰਾਨ ਸ਼ੇਖ ਨੇ ਕੀਤਾ ਹੈ ਤੇ ਇਸ ਮੂਵੀ ਨੂੰ ਬੱਬਲ ਭੱਟੀ ਨੇ ਲਿਖਿਆ ਹੈ। ਜੇ ਗੱਲ ਕਰੀਏ ਹਰੀਸ਼ ਵਰਮਾ ਦੀ ਤਾਂ ਉਹਨਾਂ ਨੇ ਅਦਾਕਾਰੀ ਦੇ ਨਾਲ-ਨਾਲ ਗਾਇਕੀ ‘ਚ ਵੀ ਕਦਮ ਰੱਖ ਚੁੱਕੇ ਹਨ। ਉਹਨਾਂ ਦਾ ਪਹਿਲਾ ਗੀਤ ‘ਇਕ ਵਾਰ ਹੋਰ ਸੋਚ ਲੈ’ 2016 ‘ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅਪਣੇ ਕਈ ਗਾਣੇ ਦਕਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਸਾਲ ਆਈ ਸੁਪਰ ਹਿੱਟ ਪੰਜਾਬੀ ਮੂਵੀ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਜਿਸ ‘ਚ ਹਰੀਸ਼ ਨੇ ਨੀਟਾ ਦਾ ਕਿਰਦਾਰ ਨਿਭਾਇਆ ਸੀ। ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network