ਕਿਸ ਨਾਲ ਫਰੋਲਣਗੇ ਹਰਜੀਤ ਹਰਮਨ 'ਦਿਲ ਦੀਆਂ ਫਰਦਾਂ' ਜਲਦ ਹੋਵੇਗਾ ਖੁਲਾਸਾ

written by Shaminder | February 18, 2020

ਹਰਜੀਤ ਹਰਮਨ ਜਲਦ ਹੀ ਆਪਣੇ ਨਵੇਂ ਗੀਤ ਦੇ 'ਦਿਲ ਦੀਆਂ ਫਰਦਾਂ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ । ਜੀ ਹਾਂ ਅਸੀਂ ਉਨ੍ਹਾਂ ਦੇ ਨਵੇਂ ਗੀਤ 'ਦਿਲ ਦੀਆਂ ਫਰਦਾਂ' ਦੀ ਗੱਲ ਕਰ ਰਹੇ ਹਾਂ ।ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ ਅਤੇ ਇਸ ਪੋਸਟਰ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਨੇ ਅਤੇ ਮਿਊਜ਼ਿਕ ਮਿਕਸ ਸਿੰਘ ਵੱਲੋਂ ਦਿੱਤਾ ਗਿਆ ਹੈ ।
[embed]https://www.instagram.com/p/B8qVJ0nJMrs/[/embed]
ਵੀਡੀਓ ਬੀ ਟੂ ਗੈਦਰ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਕਦੋਂ ਰਿਲੀਜ਼ ਹੋਵੇਗਾ,ਇਸ ਬਾਰੇ ਕੋਈ ਵੀ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ ਹੈ । ਪਰ ਜਿਸ ਤਰ੍ਹਾਂ ਦਾ ਇਸ ਗੀਤ ਦਾ ਟਾਈਟਲ ਹੈ,ਉਸ ਤੋਂ ਇਹੀ ਲੱਗਦਾ ਹੈ ਕਿ ਇਹ ਇੱਕ ਰੋਮਾਂਟਿਕ ਗੀਤ ਹੋਵੇਗਾ ।
[embed]https://www.instagram.com/p/B8dczroJIJa/[/embed]
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਜੀਤ ਹਰਮਨ ਕਈ ਹਿੱਟ ਗੀਤ ਦੇ ਚੁੱਕੇ ਹਨ ।ਗੀਤਾਂ ਦੇ ਨਾਲ ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ
ਹਨ ।

0 Comments
0

You may also like