ਹਰਜੀਤ ਹਰਮਨ ਦਾ ਗੀਤਕਾਰ ਪਰਗਟ ਸਿੰਘ ਨੂੰ ਸਮਰਪਿਤ ਗੀਤ 'ਮਿਲਾਂਗੇ ਜ਼ਰੂਰ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼,ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਵੀ ਦੇਣਗੇ ਸਾਥ  

Written by  Shaminder   |  September 28th 2019 11:51 AM  |  Updated: September 28th 2019 11:51 AM

ਹਰਜੀਤ ਹਰਮਨ ਦਾ ਗੀਤਕਾਰ ਪਰਗਟ ਸਿੰਘ ਨੂੰ ਸਮਰਪਿਤ ਗੀਤ 'ਮਿਲਾਂਗੇ ਜ਼ਰੂਰ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼,ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਵੀ ਦੇਣਗੇ ਸਾਥ  

ਹਰਜੀਤ ਹਰਮਨ ਦੇ ਨਵੇਂ ਗੀਤ 'ਮਿਲਾਂਗੇ ਜ਼ਰੂਰ' ਦਾ ਪੀਟੀਸੀ ਪੰਜਾਬੀ 'ਤੇ ਪ੍ਰੀਮੀਅਰ ਹੋਣ ਜਾ ਰਿਹਾ ਹੈ । ਇਹ ਗੀਤ 30 ਸਤੰਬਰ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦੇ ਬੋਲ ਪਰਗਟ ਸਿੰਘ ਹੋਰਾਂ ਦੀ ਹੀ ਕਲਮ ਚੋਂ ਨਿਕਲੇ ਨੇ ਜਦਕਿ ਮਿਊਜ਼ਿਕ ਅਤੁਲ ਸ਼ਰਮਾ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਪਰਗਟ ਸਿੰਘ ਹੋਰਾਂ ਦੇ ਪੁੱਤਰ ਅਤੇ ਵੀਡੀਓ ਡਾਇਰੈਕਟਰ ਸਟਾਲਿਨਵੀਰ ਹੋਰਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ ।

harjit harman milange zaroor harjit harman milange zaroor

ਦੱਸ ਦਈਏ ਕਿ 5 ਮਾਰਚ 2019 ਨੂੰ ਪਰਗਟ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਅੱਜ ਵੀ ਸਾਡੇ ਦਰਮਿਆਨ ਮੌਜੂਦ ਨੇ ।  'ਮਿਲਾਂਗੇ ਜ਼ਰੂਰ' ਵੀ ਗੀਤਕਾਰ ਪਰਗਟ ਸਿੰਘ ਹੋਰਾਂ ਨੂੰ ਸਮਰਪਿਤ ਹੈ ।

https://www.instagram.com/p/B273LBIJFez/

ਦੱਸ ਦਈਏ ਕਿ ਹਰਜੀਤ ਹਰਮਨ ਅਤੇ ਪਰਗਟ ਸਿੰਘ ਦੀ ਜੋੜੀ ਨੇ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਹਰਜੀਤ ਹਰਮਨ ਨੇ ਜ਼ਿਆਦਾਤਰ ਗੀਤ ਪਰਗਟ ਸਿੰਘ ਹੋਰਾਂ ਦੇ ਲਿਖੇ ਹੀ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੇ ਹਰ ਪੰਜਾਬੀ ਦਾ ਦਿਲ ਜਿੱਤਿਆ ਹੈ ਅਤੇ ਇਹ ਗੀਤ ਹਮੇਸ਼ਾ ਹਿੱਟ ਰਹੇ ਨੇ ।

https://www.instagram.com/p/B2Z6xnnpdcE/

ਹੁਣ ਵੇਖਣਾ ਇਹ ਹੈ ਕਿ ਹਰਜੀਤ ਹਰਮਨ ਅਤੇ ਪਰਗਟ ਸਿੰਘ ਹੋਰਾਂ ਦਾ ਪੁੱਤਰ ਸਟਾਲਿਨਵੀਰ ਹਰ ਵਾਰ ਦੀ ਤਰ੍ਹਾਂ ਆਪਣੇ ਇਸ ਗੀਤ ਨਾਲ ਸਰੋਤਿਆਂ ਦਾ ਦਿਲ ਜਿੱਤ ਪਾਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network