ਹਰਜੀਤ ਹਰਮਨ ਦੀ ਨਵੀਂ ਫਿਲਮ 'ਤੂੰ ਮੇਰਾ ਕੀ ਲੱਗਦਾ' ਦਾ ਸ਼ੂਟ ਹੋਇਆ ਸ਼ੁਰੂ, ਇਸ ਖੂਬਸੂਰਤ ਅਦਾਕਾਰਾ ਦਾ ਮਿਲੇਗਾ ਸਾਥ

written by Aaseen Khan | March 27, 2019

ਹਰਜੀਤ ਹਰਮਨ ਦੀ ਨਵੀਂ ਫਿਲਮ 'ਤੂੰ ਮੇਰਾ ਕੀ ਲੱਗਦਾ' ਦਾ ਸ਼ੂਟ ਹੋਇਆ ਸ਼ੁਰੂ, ਇਸ ਖੂਬਸੂਰਤ ਅਦਾਕਾਰਾ ਦਾ ਮਿਲੇਗਾ ਸਾਥ : ਹਰਜੀਤ ਹਰਮਨ ਜਿੰਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਕੁੜਮਾਈਆਂ ਫਿਲਮ ਨਾਲ ਨਾਇਕ ਦੇ ਤੌਰ 'ਤੇ ਸਭ ਦੇ ਹਰਮਨ ਪਿਆਰੇ ਬਣੇ ਹਰਜੀਤ ਹਰਮਨ ਦੀ ਨਵੀਂ ਫਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਫਿਲਮ ਦਾ ਨਾਮ ਹੈ 'ਤੂੰ ਮੇਰਾ ਕੀ ਲੱਗਦਾ' ਜਿਸ ਬਾਰੇ ਜਾਣਕਾਰੀ ਹਰਜੀਤ ਹਰਮਨ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਰ ਸਾਂਝਾਂ ਕਰਕੇ ਦਿੱਤੀ ਹੈ। ਵਿਨਰਜ਼ ਫਿਲਮ ਪ੍ਰੋਡਕਸ਼ਨ 'ਚ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਹੋਰੀਂ ਕਰ ਰਹੇ ਹਨ।

ਫਿਲਮ 'ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਤਸਵੀਰ ਸ਼ੇਫਾਲੀ ਸ਼ਰਮਾ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਹੋਰ ਵੇਖੋ :ਘਰ ਵਾਲੀਆਂ ਤੋਂ ਤੰਗ ਆ ਚੁੱਕੇ ਮਰਦਾਂ ਦਾ ਹਾਲ ਬਿਆਨ ਕਰੇਗੀ ਫਿਲਮ 'No Life With Wife', ਦੇਖੋ ਪੋਸਟਰ ਲੌਂਚ ਦੀਆਂ ਐਕਸਕਲਿਉਸਿਵ ਤਸਵੀਰਾਂ
 
View this post on Instagram
 

Need ur blessings #new project coming soon #???????

A post shared by Shefali Sharma (@ishefalisharma) on

ਹਰਜੀਤ ਹਰਮਨ ਇਸ ਤੋਂ ਪਹਿਲਾਂ ਕੁੜਮਾਈਆਂ, ਰੌਲਾ ਪੈ ਗਿਆ, ਦੇਸੀ ਰੋਮੀਓਜ਼, ਤੇਰਾ ਮੇਰਾ ਕੀ ਰਿਸ਼ਤਾ ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਹਾਲ 'ਚ ਆਪਣੇ ਅਜੀਜ਼ ਦੋਸਤ ਪਰਗਟ ਲਿੱਦੜਾਂ ਨੂੰ ਖੋ ਚੁੱਕੇ ਹਰਜੀਤ ਹਰਮਨ ਉਹਨਾਂ ਦੀ ਮੌਤ ਤੋਂ ਕਾਫੀ ਸਦਮੇ 'ਚ ਸਨ ਜਿਸ ਤੋਂ ਬਾਅਦ ਉਹਨਾਂ ਗੀਤਕਾਰ ਪਰਗਟ ਸਿੰਘ ਨਾਲ ਤਸਵੀਰ ਸਾਂਝੀ ਕਰ ਲਿਖਿਆ ਸੀ ਕਿ ਜਲਦ ਵੱਡੇ ਐਲਾਨ ਕਰਾਂਗੇ ਪਰ ਪਰਗਟ ਲਿੱਦੜਾਂ ਹਮੇਸ਼ਾਂ ਉਹਨਾਂ ਦੇ ਦਿਲ 'ਚ ਰਹੇਗਾ।

0 Comments
0

You may also like