Advertisment

ਹਰਜੀਤ ਹਰਮਨ 'ਕੁੜ੍ਹਮਾਈਆਂ' ਨੂੰ ਲੈ ਕੇ ਉਤਸ਼ਾਹਿਤ ,ਕਿਊਟ ਭਤੀਜਾ ਕਰ ਰਿਹਾ ਫਿਲਮ ਦੀ ਪ੍ਰਮੋਸ਼ਨ 

author-image
By Shaminder
New Update
ਹਰਜੀਤ ਹਰਮਨ 'ਕੁੜ੍ਹਮਾਈਆਂ' ਨੂੰ ਲੈ ਕੇ ਉਤਸ਼ਾਹਿਤ ,ਕਿਊਟ ਭਤੀਜਾ ਕਰ ਰਿਹਾ ਫਿਲਮ ਦੀ ਪ੍ਰਮੋਸ਼ਨ 
Advertisment
ਹਰਜੀਤ ਹਰਮਨ Harjit Harman ਆਪਣੀ ਫਿਲਮ Movie 'ਕੁੜ੍ਹਮਾਈਆਂ' ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ । ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਸ ਫਿਲਮ ਨੂੰ ਲੈ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦਾ ਭਤੀਜਾ ਫਿਲਮ 'ਕੁੜ੍ਹਮਾਈਆਂ' ਵੇਖਣ ਲਈ ਲੋਕਾਂ ਨੂੰ ਕਹਿ ਰਿਹਾ ਹੈ ।
Advertisment
https://www.instagram.com/p/BnEx6T5ns-9/?hl=en&taken-by=harjitsinghharman ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹਰਜੀਤ ਹਰਮਨ ਨੇ ਲਿਖਿਆ ਹੈ ਕਿ 'ਵੇਖੋ ਜੀ ਤੁਹਾਡਾ ਤਾਂ ਪਤਾ ਨੀ, ਪਰ ਸਾਡੇ ਜਵਾਨ ਨੇ ਪੂਰਾ ਜ਼ੋਰ ਲਾ ਰੱਖਿਆ ਚਾਚੇ ਦੀ ਫਿਲਮ ਲਈ ,ਤੁਸੀਂ ਵੀ ਲਾ ਦੋ ਜ਼ੋਰ ਸਾਰੇ ਸੋਹਣੀ ਫਿਲਮ ਆ' । publive-image ਸੋ ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਹਰਜੀਤ ਹਰਮਨ ਅਜਿਹੇ ਗਾਇਕ ਨੇ ਜੋ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਇਸ ਤੋਂ ਪਹਿਲਾਂ ਉਹ 'ਪੰਜਾਬ', 'ਤਰੀਕਾਂ', 'ਜੱਟ ਚੌਵੀ ਕੈਰੇਟ ਦੇ' ਅਤੇ 'ਮਾਏਂ ਨੀ ਮਾਏਂ' ਵਰਗੇ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਫਿਲਮ 'ਕੁੜ੍ਹਮਾਈਆਂ' ਰਾਹੀਂ ਪਾਲੀਵੁੱਡ 'ਚ ਧੁੰਮਾਂ ਪਾਉਣ ਆ ਰਹੇ ਨੇ।ਫਿਲਮ ਦਾ ਟ੍ਰੇਲਰ ਵੇਖਣ 'ਤੇ ਪਤਾ ਲੱਗਦਾ ਹੈ ਕਿ ਫਿਲਮ 'ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment