Advertisment

ਆਖ਼ਿਰ ਕਿਉਂ ਹਰ ਜਗ੍ਹਾ 'ਚਰਚਾ' ਦਾ ਵਿਸ਼ਾ ਬਣੇ ਹੋਏ ਨੇ ਗਾਇਕ ਹਰਜੋਤ, ਦੇਖੋ ਵੀਡੀਓ

author-image
By Aaseen Khan
New Update
ਆਖ਼ਿਰ ਕਿਉਂ ਹਰ ਜਗ੍ਹਾ 'ਚਰਚਾ' ਦਾ ਵਿਸ਼ਾ ਬਣੇ ਹੋਏ ਨੇ ਗਾਇਕ ਹਰਜੋਤ, ਦੇਖੋ ਵੀਡੀਓ
Advertisment
ਆਖ਼ਿਰ ਕਿਉਂ ਹਰ ਜਗ੍ਹਾ 'ਚਰਚਾ' ਦਾ ਵਿਸ਼ਾ ਬਣੇ ਹੋਏ ਨੇ ਗਾਇਕ ਹਰਜੋਤ, ਦੇਖੋ ਵੀਡੀਓ : ਗਾਇਕ ਹਰਜੋਤ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਹਨ। ਹਰਜੋਤ ਦਾ ਨਵਾਂ ਗੀਤ ‘ਚਰਚਾ(ਦ ਫੇਮ)’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਹਰਜੋਤ ਦਾ ਇਹ ਗੀਤ ਯੂ ਟਿਊਬ 'ਤੇ ਅਮੀਰ ਰਿਕਾਰਡਜ਼ ਦੇ ਬੈਨਰ ਨਾਲ ਰਿਲੀਜ਼ ਹੋਇਆ ਹੈ। ਹਰਜੋਤ ਦਾ ਇਹ ਗੀਤ ਬੀਟ ਸੌਂਗ ਹੈ। ਜਿਸ ਨੂੰ ਉਹਨਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਖ਼ੂਬਸੂਰਤ ਬਣਾਇਆ ਹੈ। ਇਸ ਗੀਤ ਦੇ ਬੋਲ ਹਰਮਨ ਬਾਠ ਵੱਲੋਂ ਲਿਖੇ ਗਏ ਹਨ। ਮਿਊਜ਼ਿਕ ਦਿੱਤਾ ਹੈ ਨਾਮਵਰ ਮਿਊਜ਼ਿਕ ਡਾਇਰੈਕਟਜ਼ ਦੀ ਜੋੜੀ ਦੇਸੀ ਕਰਿਉ ਨੇ। ਗੀਤ ਦਾ ਵੀਡੀਓ ਵੀ ਸ਼ਾਨਦਾਰ ਹੈ ਜਿਸ ਨੂੰ ਸੇਵਿਓ ਸੰਧੂ ਦੀ ਦੇਖ ਰੇਖ 'ਚ ਬਣਾਇਆ ਗਿਆ ਹੈ।
Advertisment
ਹੋਰ ਵੇਖੋ : 'ਕੇਸਰੀ' 'ਚ ਜੈਜ਼ੀ ਬੀ ਦਾ ਗੀਤ 'ਅੱਜ ਸਿੰਘ ਗਰਜੇਗਾ' ਹੋਇਆ ਰਿਲੀਜ਼, ਦੇਖੋ ਵੀਡੀਓ
 
View this post on Instagram
 

CHARCHA the fame Kall nu morning 10:00 am PTC Premier

A post shared by Harjot (@harjotmusic) on

ਹਰਜੋਤ ਪੰਜਾਬੀ ਇੰਡਸਟਰੀ ‘ਚ ਕਈ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ ‘ਚ ਇਸੇ ਸਾਲ ਆਇਆ ਗੀਤ ਟਰਾਲਾ ਜੱਟ ਦਾ, ਲਾਲ ਮਾਰੂਤੀ, ਅਸਲਾ, ਵਿਚੋਲਾ, ਟਾਊਨ, ਐਲ.ਏ ਵਾਲੀ, ਆਦਿ ਵਰਗੇ ਗੀਤ ਸ਼ਾਮਿਲ ਹਨ।ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਹ ਗੀਤ ਵੀ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment