ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਕੁੜਤੇ-ਚਾਦਰੇ ‘ਚ ਨਜ਼ਰ ਆਏ ਗਾਇਕ

written by Lajwinder kaur | December 07, 2021

ਪੰਜਾਬੀ ਮਿਊਜ਼ਿਕ ਜਗਤ ਦੇ ਕਿਊਟ ਤੇ ਬਹੁਤ ਹੀ ਪਿਆਰੇ ਕਪਲਸ ‘ਚੋਂ ਇੱਕ ਨੇ ਗਾਇਕ ਹਰਭਜਨ ਮਾਨ (Harbhajan Mann) ਤੇ ਹਰਮਨ ਮਾਨ (Harman Mann)। ਜੀ ਹਾਂ ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਨੇ। ਸੋਸ਼ਲ ਮੀਡੀਆ ਤੇ ਇਸ ਕਪਲ ਦੀ ਚੰਗੀ ਫੈਨ ਫਾਲਵਿੰਗ ਹੈ। ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ : ਗੀਤਾ ਬਸਰਾ ਤੇ ਹਰਭਜਨ ਸਿੰਘ ਆਪਣੇ ਨਵਜੰਮੇ ਪੁੱਤਰ ਤੇ ਧੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

inside image of harbhajan mann and harman maan

ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ ਹਰਭਜਨ ਮਾਨ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀਆਂ ਹੈ। ਇਹ ਤਸਵੀਰਾਂ ਹਾਲ ਹੀ ‘ਚ ਹਰਭਜਨ ਮਾਨ ਦੇ ਹੋਏ ਮਿਊਜ਼ਿਕ ਲਾਈਵ ਸ਼ੋਅ ਦੌਰਾਨ ਦੀਆਂ ਨੇ। ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਹਰਭਜਨ ਜੋ ਕਿ ‘ਕੁੜਤੇ-ਚਾਦਰੇ’ ਵਾਲੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

harman mann

ਹਰਮਨ ਮਾਨ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਵੀ ਮਾਂ-ਬੋਲੀ ਪੰਜਾਬੀ ਦੇ ਨਾਲ ਖ਼ਾਸ ਲਗਾਅ ਹੈ। ਹਰਮਨ ਮਾਨ ਨੇ ਵਿਦੇਸ਼ ‘ਚ ਰਹਿੰਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ ਰੱਖਿਆ ਹੈ। ਹਰਮਨ ਮਾਨ ਅਕਸਰ ਹੀ ਪੰਜਾਬੀ ਨਾਵਲ ਪੜ੍ਹਦੇ ਹੋਏ ਆਪਣੀ ਤਸਵੀਰਾਂ ਵੀ ਪੋਸਟ ਕਰਦੀ ਰਹਿੰਦੀ ਹੈ। ਤਾਂ ਹੀ ਉਨ੍ਹਾਂ ਦਾ ਵੱਡਾ ਪੁੱਤਰ ਅਵਕਾਸ਼ ਮਾਨ ਵੀ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣਾ ਕਰੀਅਰ ਬਣਾ ਰਹੇ ਨੇ। ਹਾਲ ਹੀ 'ਚ ਅਵਕਾਸ਼ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

You may also like