ਗੁਰਲੇਜ਼ ਅਖਤਰ ਅਤੇ ਹਰਮੀਤ ਔਲਖ ਦੀ ਆਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਨਵਾਂ ਗੀਤ,ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਆਉਣਗੇ ਨਜ਼ਰ

written by Shaminder | January 03, 2020

ਹਰਮੀਤ ਔਲਖ ਅਤੇ ਗੁਰਲੇਜ਼ ਅਖਤਰ ਜਲਦ ਹੀ ਗੀਤ ਲੈ ਕੇ ਆ ਰਹੇ ਨੇ । 'ਲੀਵ ਇਟ' ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੀ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਜ਼ਰ ਆਉਣਗੇ।ਗੀਤ ਦੇ ਬੋਲ ਨਰਿੰਦਰ ਬਾਠ ਦੇ ਲਿਖੇ ਹੋਏ ਹਨ ਜਦਕਿ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ।ਇਸ ਗੀਤ ਦਾ ਇੱਕ ਪੋਸਟਰ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹੋਰ ਵੇਖੋ:ਗੁਰਲੇਜ਼ ਅਖ਼ਤਰ ਤੇ ਦੀਪ ਮਨੀ ਦੇ ਨਵੇਂ ਗਾਣੇ ਦਾ ਟੀਜ਼ਰ ਆਇਆ ਸਾਹਮਣੇ https://www.instagram.com/p/B60fIfjgjZF/ ਇਸ ਗੀਤ ਦਾ ਗੁਰਲੇਜ਼ ਅਖਤਰ ਦੇ ਫੈਨਸ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਗੁਰਲੇਜ਼ ਅਖਤਰ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । https://www.instagram.com/p/B6r8SNAlnjC/ ਹਰਮੀਤ ਔਲਖ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ,ਜਿਸ 'ਚ ਅਚੀਵਮੈਂਟ,ਅਮਰੀਕਾ ਵਾਲੇ ਸਣੇ ਕਈ ਗੀਤ ਸ਼ਾਮਿਲ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

0 Comments
0

You may also like