ਹਰਮੀਤ ਔਲਖ ਦੀ ਕਿਸ ਨਾਲ ਅੜਨ ਵਾਲੀ ਹੈ, 'ਗਰਾਰੀ',ਜਲਦ ਕਰਨਗੇ ਖੁਲਾਸਾ

Written by  Shaminder   |  February 07th 2020 10:39 AM  |  Updated: February 07th 2020 10:39 AM

ਹਰਮੀਤ ਔਲਖ ਦੀ ਕਿਸ ਨਾਲ ਅੜਨ ਵਾਲੀ ਹੈ, 'ਗਰਾਰੀ',ਜਲਦ ਕਰਨਗੇ ਖੁਲਾਸਾ

ਹਰਮੀਤ ਔਲਖ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ।'ਗਰਾਰੀ' ਟਾਈਟਲ ਹੇਠ ਆਉੇਣ ਵਾਲੇ ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

ਹੋਰ ਵੇਖੋ:ਹਰਮੀਤ ਔਲਖ ਅਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ‘ਲੀਵ ਇਟ’ ਗੀਤ ਪਾ ਰਿਹਾ ਧੱਕ

https://www.instagram.com/p/B8LmP_ulxlG/

ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ 'ਗਰਾਰੀ' ਇਸ 'ਚ ਇੰਝ ਲੱਗਦਾ ਹੈ ਕਿ ਹਰਮੀਤ ਔਲਖ ਕਿਸੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕਰਨਗੇ ਅਤੇ ਕਿਸੇ ਨਾ ਕਿਸੇ ਦੇ ਨਾਲ ਉਨ੍ਹਾਂ ਦੀ ਗਰਾਰੀ ਅੜੇਗੀ।

https://www.instagram.com/p/B7zJjtPlPp0/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਮੀਤ ਔਲਖ ਗੁਰਲੇਜ਼ ਅਖਤਰ ਦੇ ਨਾਲ ਆਪਣਾ ਗੀਤ 'ਲੀਵ ਇਟ' ਲੈ ਕੇ ਆਏ ਸਨ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 'ਲੀਵ ਇਟ' ਵਾਂਗ ਹਰਮੀਤ ਔਲਖ ਦੇ ਇਸ ਗੀਤ ਨੂੰ ਕਿੰਨਾ ਹੁੰਗਾਰਾ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network