Advertisment

ਪੰਜਾਬ ਦੀ ਖਿਡਾਰਨ ਹਰਮਿਲਨ ਬੈਂਸ ਨੇ ਤੋੜਿਆ 19 ਸਾਲ ਪੁਰਾਣਾ ਰਿਕਾਰਡ

author-image
By Rupinder Kaler
New Update
ਪੰਜਾਬ ਦੀ ਖਿਡਾਰਨ ਹਰਮਿਲਨ ਬੈਂਸ ਨੇ ਤੋੜਿਆ 19 ਸਾਲ ਪੁਰਾਣਾ ਰਿਕਾਰਡ
Advertisment
ਪੰਜਾਬ ਦੀ ਰਹਿਣ ਵਾਲੀ Harmilan ਬੈਂਸ ਨੇ ਵਾਰੰਗਲ ਵਿਚ  60th National Open Athletics Championships  ਵਿਚ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ । ਹਰਮਿਲਨ ਨੇ 4:05.39 ਮਿੰਟ ਵਿਚ ਦੌੜ ਪੂਰੀ ਕੀਤੀ । ਇਸ ਜਿੱਤ ਨਾਲ ਉਸ ਨੇ ਸੁਨੀਤਾ ਰਾਣੀ (4: 06.03 ਮਿੰਟ) ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਜੋ ਉਸ ਨੇ 2002 ਦੀਆਂ ਏਸ਼ੀਆਈ ਖੇਡਾਂ ਵਿਚ ਬਣਾਇਆ ਸੀ। publive-image ਹੋਰ ਪੜ੍ਹੋ :
Advertisment
ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਪਟਿਆਲਾ ਦੀ ਰਹਿਣ ਵਾਲੀ ਹਰਮਿਲਨ (Harmilan) ਦੀ ਮਾਂ ਮਾਧੁਰੀ ਸਿੰਘ ਬੁਸਾਨ ਏਸ਼ੀਅਨ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਰਹੀ ਹੈ। ਉਸ ਦੇ ਪਿਤਾ ਵੀ ਇਕ ਅਥਲੀਟ ਹਨ। ਜਨਵਰੀ 2020 ਤੋਂ 8 ਰਾਸ਼ਟਰੀ ਪੱਧਰ ਦੀਆਂ ਦੌੜਾਂ ਵਿਚ ਚੋਟੀ 'ਤੇ ਰਹਿਣ ਵਾਲੀ ਹਰਮਿਲਨ ਨੇ ਬਹੁਤ ਤਰੱਕੀ ਕੀਤੀ ਹੈ।
 
View this post on Instagram
 

A post shared by Harmilan Bains (@the_.queeen_)

ਪਿਛਲੇ ਸਾਲ ਭੁਵਨੇਸ਼ਵਰ ਵਿਚ ਖੇਲ ਇੰਡੀਆ ਯੂਨੀਵਰਸਿਟੀ ਗੇਮਸ ਵਿਚ 4:14.68 ਮਿੰਟ ਦਾ ਸਮਾਂ ਲੈਣ ਤੋਂ ਬਾਅਦ ਇਸ ਸਾਲ 16 ਮਾਰਚ ਨੂੰ ਫੈਡਰੇਸ਼ਨ ਕੱਪ ਵਿਚ 4:8.70 ਮਿੰਟ ਅਤੇ ਫਿਰ 21 ਜੂਨ ਨੂੰ ਇੰਡੀਅਨ ਗ੍ਰਾਂ ਪ੍ਰੀ ਵਿਚ 4:08.27 ਮਿੰਟ ਦਾ ਸਮਾਂ ਲਿਆ। ਉਹ ਹੁਣ ਰਾਸ਼ਟਰੀ ਰਿਕਾਰਡ ਤੋੜਨ ਵਿਚ ਕਾਮਯਾਬ ਰਹੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment