
Miss Universe 2021, Harnaaz Kaur Sandhu: ਅਮਰੀਕਾ ਦੀ ਆਰ'ਬੋਨੀ ਗੈਬਰੀਏਲ ਨੂੰ 71ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਹੈ। ਪਿਛਲੇ ਸਾਲ ਦੀ ਮਿਸ ਯੂਨੀਵਰਸ ਦੀ ਜੇਤੂ ਰਹੀ ਭਾਰਤ ਦੀ ਹਰਨਾਜ਼ ਸੰਧੂ ਇਸ ਖਾਸ ਮੌਕੇ 'ਤੇ ਗੈਬਰੀਏਲ ਨੂੰ ਤਾਜ ਪਹਿਨਾਉਣ ਲਈ ਸਟੇਜ 'ਤੇ ਪਹੁੰਚੀ। ਉਸੇ ਸਟੇਜ 'ਤੇ ਇੱਕ ਵਾਰ ਫਿਰ ਹਰਨਾਜ਼ ਸੰਧੂ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਰੋਕ ਨਾ ਸਕੀ। ਮਿਸ ਯੂਨੀਵਰਸ ਵਜੋਂ ਹਰਨਾਜ਼ ਸੰਧੂ ਦੀ ਇਹ ਆਖਰੀ ਵਾਕ ਸੀ।
ਹੋਰ ਪੜ੍ਹੋ : Miss Universe: ਟੁੱਟਿਆ ਭਾਰਤ ਦਾ ਸੁਫ਼ਨਾ, ਅਮਰੀਕਾ ਦੀ ਮੁਟਿਆਰ ਦੇ ਸਿਰ ‘ਤੇ ਸੱਜਿਆ ‘ਮਿਸ ਯੂਨੀਵਰਸ 2022’ ਦਾ ਤਾਜ
ਹਰਨਾਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਸਟੇਜ 'ਤੇ ਆਉਂਦੇ ਹੀ ਉਸ ਦੀਆਂ ਕੁਝ ਲਾਈਨਾਂ ਬੈਕਗ੍ਰਾਊਂਡ 'ਚ ਵੱਜ ਰਹੀਆਂ ਹਨ। ਭਾਸ਼ਣ ਦੇ ਅੰਤ 'ਚ ਉਹ 'ਨਮਸਤੇ ਯੂਨੀਵਰਸ' ਕਹਿੰਦੀ ਹੋਈ ਨਜ਼ਰ ਆਈ। ਵੀਡੀਓ ਵਿੱਚ ਦੇਖ ਸਕਦੇ ਹੋ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਇਸ ਦੌਰਾਨ ਉਹ ਬਲੈਕ ਆਊਟਫਿੱਟ 'ਚ ਨਜ਼ਰ ਆਈ। ਇਸ ਡਰੈੱਸ 'ਚ ਹਰਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਕਈ ਖ਼ਿਤਾਬ ਜਿੱਤ ਚੁੱਕੀ ਹੈ। ਹਰਨਾਜ਼ ਨੇ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਅਤੇ ਸਾਲ 2021 ਵਿੱਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।
Hold back tears as @HarnaazKaur takes the stage one last time as Miss Universe! #MISSUNIVERSE pic.twitter.com/L0PrH0rzYw
— Miss Universe (@MissUniverse) January 15, 2023