Advertisment

ਪੰਜਾਬ ਦੇ ਮਸ਼ਹੂਰ ਅਦਾਕਾਰ ਹਾਰਪ ਫਾਰਮਰ ਨੇ ਭਾਜਪਾ ਦੀ ਲਾਈ ਕਲਾਸ, ਕਿਹਾ ''ਭਾਪਾ ਥੋਡਾ ਤਾਂ ਸਿੰਘੂ ਬੈਠਾ'' !

author-image
By Rupinder Kaler
New Update
ਪੰਜਾਬ ਦੇ ਮਸ਼ਹੂਰ ਅਦਾਕਾਰ ਹਾਰਪ ਫਾਰਮਰ ਨੇ ਭਾਜਪਾ ਦੀ ਲਾਈ ਕਲਾਸ, ਕਿਹਾ ''ਭਾਪਾ ਥੋਡਾ ਤਾਂ ਸਿੰਘੂ ਬੈਠਾ'' !
Advertisment
ਕਿਸਾਨ ਬਿੱਲ ਪਾਸ ਕਰਕੇ ਭਾਜਪਾ ਹਰ ਪਾਸੇ ਤੋਂ ਘਿਰ ਗਈ ਹੈ । ਹਰ ਪਾਸੇ ਭਾਜਪਾ ਦੀ ਫਜ਼ੀਹਤ ਹੋ ਰਹੀ ਹੈ, ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਭਾਜਪਾ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ । ਹਰ ਕੋਈ ਭਾਜਪਾ ਦੇ ਲੀਡਰਾਂ ਦੀ ਕਲਾਸ ਲੈ ਰਿਹਾ ਹੈ । ਇਸ ਸਭ ਦੇ ਚਲਦੇ ਅਦਾਕਾਰ ਹਰਪ੍ਰੀਤ ਸਿੰਘ ਉਰਫ ਹਾਰਪ ਫਾਰਮਰ ਨੇ ਬੀਜੇਪੀ ਦੀ ਚੰਗੀ ਕਲਾਸ ਲਈ ਹੈ । ਦਰਅਸਲ ਭਾਜਪਾ ਦੀ ਪੰਜਾਬ ਇਕਾਈ ਨੇ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ 'ਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਇੱਕ ਪੋਸਟ ਪਾਈ ਹੈ । ਹੋਰ ਪੜ੍ਹੋ :
Advertisment
harp ਇਸ ਪੋਸਟ 'ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ। ਪੋਸਟ 'ਚ ਬੀਜੇਪੀ ਨੇ ਲਿਖਿਆ ਹੈ ਕਿ ''ਇਸ ਸਾਉਣੀ ਦੇ ਸੀਜ਼ਨ 'ਚ ਐਮਐਸਪੀ ਤੇ ਫ਼ਸਲਾਂ ਦੀ ਖ਼ਰੀਦ ਜਾਰੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 77,957.83 ਕਰੋੜ ਰੁਪਏ ਦਾ ਝੋਨਾ ਐਮਐਸਪੀ ਦੀ ਕੀਮਤ 'ਤੇ ਖ਼ਰੀਦਿਆ ਹੈ। ਖ਼ਰੀਦ ਦਾ 49% ਹਿੱਸਾ ਇਕੱਲੇ ਪੰਜਾਬ ਤੋਂ ਹੈ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਤੇ ਆਪਣਾ ਏਜੰਡਾ ਚਲਾ ਰਹੀਆਂ ਹਨ।'' ਇਸ ਪੋਸਟ ਨੂੰ ਦੇਖਣ ਤੋਂ ਬਾਅਦ ਹਾਰਪ ਫਾਰਮਰ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ । publive-image   ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਹੈ ‘ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ 'ਚ ਸਿੰਘੂ ਮੋਰਚੇ 'ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਪੋਸਟ 'ਤੇ ਲੋਕਾਂ ਵੱਲੋਂ ਬਗ਼ੈਰ ਕਿਸੇ ਘੋਖ-ਪੜਤਾਲ ਕੀਤੇ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਉਨ੍ਹਾਂ ਮਨ ਨੂੰ ਠੇਸ ਪਹੁੰਚੀ ਹੈ। publive-image ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਕਈ ਕੰਪਨੀਆਂ ਵੱਲੋਂ ਖ਼ੁਸ਼ਹਾਲ ਕਿਸਾਨ ਦਿਖਾਉਣ ਲਈ ਉਨ੍ਹਾਂ ਦੀ ਫ਼ੋਟੋ ਵਰਤੀ ਜਾ ਚੁੱਕੀ ਹੈ। ਹੁਣ ਉਹ ਇਸ ਤਾਜ਼ਾ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਇਸ ਫ਼ੋਟੋ ਤੁਰੰਤ ਰਿਪੋਰਟ ਕੀਤਾ ਜਾਵੇ। ਉਨ੍ਹਾਂ ਭਾਜਪਾ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਬੰਦੇ ਬਣੋ ਤੇ ਚੱਜ ਦੇ ਕੰਮ ਕਰੋ, ''ਭਾਪਾ ਥੋਡਾ ਤਾਂ ਸਿੰਘੂ ਬੈਠਾ''!  
#harp-farmer
Advertisment

Stay updated with the latest news headlines.

Follow us:
Advertisment
Advertisment
Latest Stories
Advertisment