ਹਾਰਡੀ ਸੰਧੂ ਜਿੰਮ ‘ਚ ਕਰ ਰਹੇ ਹਾਰਡ ਵਰਕ, ਦੇਖੋ ਗਾਇਕ ਦਾ ਇਹ ਅੰਦਾਜ਼

written by Lajwinder kaur | July 15, 2021

ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਹਾਰਡੀ ਸੰਧੂ ਜੋ ਕਿ ਏਨੀਂ ਦਿਨੀਂ ਆਪਣੀ ਸਿਹਤ ਉੱਤੇ ਕਾਫੀ ਧਿਆਨ ਦੇ ਰਹੇ ਨੇ। ਉਹ ਜਿੰਮ ‘ਚ ਜੰਮ ਕੇ ਵਰਕ ਆਉਟ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ।

inside image of harrdy sandhu image source-instagram
  ਹੋਰ ਪੜ੍ਹੋ : ‘The Landers’ ਵਾਲਿਆਂ ਦਾ ਨਵਾਂ ਗੀਤ ‘Filmaa’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਰੋਮਾਂਟਿਕ ਗੀਤ, ਦੇਖੋ ਵੀਡੀਓ
ਹੋਰ ਪੜ੍ਹੋ : ਯੁੱਧਵੀਰ ਮਾਣਕ ਆਪਣੇ ਮਰਹੂਮ ਪਿਤਾ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਭਾਵੁਕ, ਸਾਂਝੀ ਕੀਤੀ ਇਹ ਖ਼ਾਸ ਤਸਵੀਰ
inside image of singer harrdy sandhu image source-instagram
ਇਸ ਵੀਡੀਓ ‘ਚ ਹਾਰਡੀ ਸੰਧੂ ਵੇਟ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਕਸਰਤ ਨੂੰ ਕਰਨ ਚ ਉਨ੍ਹਾਂ ਨੂੰ ਖੂਬ ਮਿਹਨਤ ਕਰਨੀ ਪੈ ਰਹੀ ਹੈ। ਜਿਸ ਕਰਕੇ ਉਹ ਪਸੀਨਾ ਪਸੀਨੀ ਹੁੰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ । ਗਾਇਕ ਐਮੀ ਵਿਰਕ ਨੇ ਵੀ  ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
harrdy sandhu commnents image source-instagram
ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਉਹ ਡਾਇਰੈਕਟਰ ਕਬੀਰ ਖ਼ਾਨ ਦੀ ਹਿੰਦੀ ਫ਼ਿਲਮ ’83 ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਹਾਰਡੀ ਸੰਧੂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ।  
 
View this post on Instagram
 

A post shared by Harrdy Sandhu (@harrdysandhu)

0 Comments
0

You may also like