ਗਾਇਕ ਹਾਰਡੀ ਸੰਧੂ ਆਪਣੀ ਆਵਾਜ਼ ‘ਚ ‘ਤਿੱਤਲੀਆਂ ਵਰਗਾ’ (Titliaan Warga) ਸੌਂਗ ਲੈ ਕੇ ਆਏ ਨੇ । ਇਸ ਗੀਤ ‘ਚ ਮਸ਼ਹੂਰ ਗੀਤਕਾਰ ਜਾਨੀ ਨੇ ਆਪਣੀ ਸ਼ਾਇਰੀ ਦਾ ਤੜਕਾ ਲਗਾਇਆ ਹੈ ।
ਅਫਸਾਨਾ ਖ਼ਾਨ ਦੀ ਆਵਾਜ਼ ‘ਚ ਆਇਆ ‘ਤਿੱਤਲੀਆਂ’ ਗੀਤ ਦੇ ਸੁਪਰ ਡੁਪਰ ਹਿੱਟ ਹੋਣ ਤੋਂ ਬਾਅਦ ਹੁਣ ਇਸ ਗੀਤ ਨੂੰ ਹਾਰਡੀ ਨੇ ਆਪਣੀ ਆਵਾਜ਼ ‘ਚ ਪੇਸ਼ ਕੀਤਾ ਹੈ । ਇਸ ਗੀਤ ਦੇ ਬੋਲ ਵੀ ਜਾਨੀ ਨੇ ਹੀ ਲਿਖੇ ਨੇ।
ਤਿੱਤਲੀਆਂ ਵਰਗੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਹਾਰਡੀ ਸੰਧੂ, ਜਾਨੀ ਤੇ ਸਰਗੁਣ ਮਹਿਤਾ। ਗਾਣੇ ਨੂੰ ਮਿਊਜ਼ਿਕ ਦਿੱਤਾ ਹੈ Avvy Sra ਨੇ । ਅਰਵਿੰਦਰ ਖਹਿਰਾ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ Desi Melodies ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
View this post on Instagram