ਹਾਰਡੀ ਸੰਧੂ ਦੇ ਨਵੇਂ ਗੀਤ ਯਾਰ ਸੁਪਰ ਸਟਾਰ ‘ਚ ਨਜ਼ਰ ਆਉਣਗੇ ਫੁਕਰੇ ਸਟਾਰ ਮਨਜੋਤ ਤੇ ਵਰੁਣ

Written by  Lajwinder kaur   |  March 12th 2019 05:42 PM  |  Updated: March 12th 2019 05:49 PM

ਹਾਰਡੀ ਸੰਧੂ ਦੇ ਨਵੇਂ ਗੀਤ ਯਾਰ ਸੁਪਰ ਸਟਾਰ ‘ਚ ਨਜ਼ਰ ਆਉਣਗੇ ਫੁਕਰੇ ਸਟਾਰ ਮਨਜੋਤ ਤੇ ਵਰੁਣ

ਹਾਰਡੀ ਸੰਧੂ ਕਬੀਰ ਖ਼ਾਨ ਦੀ ਮੂਵੀ ‘83 ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਅੱਜ-ਕੱਲ੍ਹ ਉਹ ਆਪਣੇ ਨਵੇਂ ਗੀਤ ਯਾਰ ਸੁਪਰ ਸਟਾਰ ਨੂੰ ਲੈ ਕੇ ਚਰਚਾ ‘ਚ ਆ ਗਏ ਹਨ। ਬੀਤੇ ਦਿਨ ਹਾਰਡੀ ਸੰਧੂ ਨੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ‘ਯਾਰ ਸੁਪਰ ਸਟਾਰ’ ਦੇ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ।

ਹੋਰ ਵੇਖੋ:ਕਲੰਕ ਦਾ ਟੀਜ਼ਰ ਹੋਇਆ ਰਿਲੀਜ਼ ਦੇਖਣ ਨੂੰ ਮਿਲ ਰਿਹਾ ਹੈ ਸ਼ਾਨਦਾਰ ਐਂਕਸਨ ਤੇ ਇਮੋਸ਼ਨਲ ਡਰਾਮਾ

ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਗੀਤ ਦੇ ਪੋਸਟਰ ‘ਚ ਪਿੱਠ ਕਰਕੇ ਦਿਖਾਈ ਦੇ ਰਹੇ ਦੋਸਤਾਂ ਦੇ ਨਾਮ ਰਵੀਲ ਕਰ ਦਿੱਤੇ ਹਨ। ਜੀ ਹਾਂ ਹਾਰਡੀ ਸੰਧੂ ਨੇ ਇੰਸਟਾਗ੍ਰਾਮ ਉੱਤੇ ਆਪਣੇ ਦੋਸਤਾਂ ਬਾਰੇ ਦੱਸਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹ ਦੋਸਤ ਹੋਰ ਕੋਈ ਨਹੀਂ ਸਗੋਂ ਬਾਲੀਵੁੱਡ ਦੇ ਫੁਕਰੇ ਤੇ ਫੁਕਰੇ ਰਿਟਰਨਜ਼ ਕਲਾਕਾਰ ਮਨਜੋਤ ਸਿੰਘ ਤੇ ਵਰੁਣ ਸ਼ਰਮਾ ਹਨ। ਹਾਰਡੀ ਸੰਧੂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਂ ਹਮੇਸ਼ਾ ਦੋਸਤੀ 'ਤੇ ਇੱਕ ਗੀਤ ਕਰਨਾ ਚਾਹੁੰਦਾ ਸੀ। ਸੋ ਮੈਂ ਬਹੁਤ ਖੁਸ਼ ਹਾਂ ਇਸ ਗੀਤ ‘ਚ ਮੇਰੇ ਦੋਸਤ ਮਨੋਜਤ ਤੇ ਵਰੁਣ ਸ਼ਰਮਾ ਨੇ।’ ਹਾਰਡੀ ਸੰਧੂ ਦੇ ਇਸ ਨਵੀਂ ਪੇਸ਼ਕਸ਼ ‘ਯਾਰ ਸੁਪਰ ਸਟਾਰ’ 15 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network