ਹਾਰਡੀ ਸੰਧੂ ਨੇ ਸ਼ੇਅਰ ਕੀਤੀ ਕਪਿਲ ਦੇਵ ਦੇ ਨਾਲ ਇਹ ਖ਼ਾਸ ਫੋਟੋ ਤੇ ਫ਼ਿਲਮ ‘83 ਨੂੰ ਲੈ ਆਖੀ ਇਹ ਗੱਲ...

Written by  Lajwinder kaur   |  April 16th 2020 05:52 PM  |  Updated: April 16th 2020 05:52 PM

ਹਾਰਡੀ ਸੰਧੂ ਨੇ ਸ਼ੇਅਰ ਕੀਤੀ ਕਪਿਲ ਦੇਵ ਦੇ ਨਾਲ ਇਹ ਖ਼ਾਸ ਫੋਟੋ ਤੇ ਫ਼ਿਲਮ ‘83 ਨੂੰ ਲੈ ਆਖੀ ਇਹ ਗੱਲ...

ਪੰਜਾਬੀ ਗਾਇਕ ਹਾਰਡੀ ਸੰਧੂ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਬੇਹੱਦ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਕਿਉਂਕਿ ਇਸ ਫੋਟੋ ‘ਚ ਉਹ ਕ੍ਰਿਕੇਟ ਦੇ ਲੇਜੈਂਡ ਕਪਿਲ ਦੇਵ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਫ਼ਿਲਮ 83 ਹੁਣ ਰਿਲੀਜ਼ ਹੋ ਚੁੱਕੀ ਹੁੰਦੀ । ਵਾਹਿਗੁਰੂ ਜੀ ਕਰੇ ਇਹ ਮੁਸ਼ਕਿਲ ਸਮਾਂ ਜਲਦੀ ਠੀਕ ਹੋ ਜਾਵੇ’ ਨਾਲ ਹੀ ਉਨ੍ਹਾਂ ਨੇ ਕਪਿਲ ਦੇਵ ਨੂੰ ਟੈਗ ਵੀ ਕੀਤਾ ਹੈ । ਤਸਵੀਰ 'ਚ ਦੇਖ ਸਕਦੇ ਹੋ ਕਪਿਲ ਦੇਵ ਸੋਫੇ 'ਤੇ ਬੈਠੇ ਹੋਏ ਨੇ ਤੇ ਹਾਰਡੀ ਸਤਿਕਾਰ ਦਿੰਦੇ ਹੋਏ ਹੇਠਾ ਬੈਠੇ ਦਿਖਾਈ ਦੇ ਰਹੇ ਨੇ । ਇਸ ਪੋਸਟ ਨੂੰ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

 

View this post on Instagram

 

@83thefilm would have been released by now. I hope this goes away real fast.?? With the living legend @therealkapildev sir

A post shared by Harrdy Sandhu (@harrdysandhu) on

ਦੱਸ ਦਈਏ ਹਾਰਡੀ ਸੰਧੂ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ ’83 ਦਾ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਨੇ । ਇਹ ਫ਼ਿਲਮ ਇੰਡੀਆ ਵੱਲੋਂ ਕ੍ਰਿਕੇਟ ਦੇ ਵਰਲਡ ਕੱਪ ‘ਚ ਰਚੇ ਇਤਿਹਾਸ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਨਾ ਹੈ । ਇਹ ਫ਼ਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚੱਲਦੇ ਫ਼ਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਹੈ । ਇਸ ਫ਼ਿਲਮ ‘ਚ ਰਣਵੀਰ ਸਿੰਘ, ਐਮੀ ਵਿਰਕ ਤੇ ਕਈ ਹੋਰ ਅਦਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

ਜੇ ਗੱਲ ਕਰੀਏ ਹਾਰਡੀ ਸੰਧੂ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਉਨ੍ਹਾਂ ਨੇ ਯਾਰ ਸੁਪਰ ਸਟਾਰ, ਡਾਂਸ ਲਾਈਕ, ਸੋਚ, ਬੈਕਬੋਨ, ਕਿਆ ਬਾਤ ਹੈ, ਯਾਰ ਨੀਂ ਮਿਲਿਆ, ਜੋਕਰ, ਨਾਹ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network