ਇਸ ਵਾਰ ਦੋਸਤਾਂ ਦੇ ਪਿਆਰ ਲਈ ਕੁਝ ਨਵਾਂ ਲੈ ਕੇ ਆ ਰਹੇ ਨੇ ਹਾਰਡੀ ਸੰਧੂ

Written by  Lajwinder kaur   |  March 11th 2019 11:34 AM  |  Updated: March 11th 2019 11:34 AM

ਇਸ ਵਾਰ ਦੋਸਤਾਂ ਦੇ ਪਿਆਰ ਲਈ ਕੁਝ ਨਵਾਂ ਲੈ ਕੇ ਆ ਰਹੇ ਨੇ ਹਾਰਡੀ ਸੰਧੂ

ਪੰਜਾਬੀ ਸਿੰਗਰ ਤੇ ਅਦਾਕਾਰ ਹਾਰਡੀ ਸੰਧੂ ਜਿਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟਰ ਸ਼ੇਅਰ ਕਰਦੇ ਹੋਇਆ ਦੱਸਿਆ ਹੈ ਕਿ ਉਹ ਬਹੁਤ ਜਲਦੀ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਪੋਸਟਰ ਰਾਹੀਂ ਕੀ ਪੇਸ਼ ਕੀਤਾ ਗਿਆ ਹੈ। ਇਸ ਤਸਵੀਰ ‘ਚ ਤਿੰਨ ਦੋਸਤ ਪਿੱਠ ਕਰਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਜਿਹਨਾਂ ਚੋ ਇੱਕ ਹਾਰਡੀ ਸੰਧੂ ਨੇ। ਹਾਰਡੀ ਸੰਧੂ ਦੇ ਇਸ ਨਵੇਂ ਗੀਤ ਦਾ ਨਾਮ ਹੈ ‘ਯਾਰ ਸੁਪਰ ਸਟਾਰ ।’

View this post on Instagram

 

Will be out super soon... @babbu11111 @directorgifty @meetsehra @sonymusicindia

A post shared by Harrdy sandhu (@harrdysandhu) on

ਹੋਰ ਵੇਖੋ: ਜਾਣੋ ਐਮੀ ਵਿਰਕ ਤੋਂ ਬਾਅਦ ਹਾਰਡੀ ਸੰਧੂ ਵੀ ਕਿਹੜੀ ਫ਼ਿਲਮ ਨਾਲ ਕਰਨ ਜਾ ਰਹੇ ਨੇ ਬਾਲੀਵੁੱਡ ‘ਚ ਡੈਬਿਊ

ਹਾਰਡੀ ਸੰਧੂ ਦੀ ਇਸ ਤਸਵੀਰ ਨੂੰ ਦੇਖਕੇ ਲਗਦਾ ਹੈ ਕਿ ਉਹ ਯਾਰਾਂ-ਦੋਸਤਾਂ ਲਈ ਕੁਝ ਨਵਾਂ ਪੇਸ਼ ਕਰਨ ਵਾਲੇ ਹਨ। ਫਿਲਹਾਲ ਹਾਰਡੀ ਸੰਧੂ ਨੇ ਇਸ ਨਵੀਂ ਪੇਸ਼ਕਸ਼ ਬਾਰੇ ਕੋਈ ਹੋਰ ਖੁਲਾਸਾ ਨਹੀਂ ਕੀਤਾ ਹੈ।

View this post on Instagram

 

It was my Dad’s dream for me to play for India. It was my dream to win a World Cup. What I couldn’t do in real life because of an unfortunate injury, going to do that in the reel life. ? Doing a film about my first passion - Cricket, is a very emotional feeling for me. I’ll be playing Madan Lal Sir, who at the time when I played U-17 india was also the bowling coach at the National Cricket Academy. I am thankful to @kabirkhankk sir for believing in me and a special thanks to @ammyvirk veera . Thank you @castingchhabra bhaaji Super excited to be a part of this squad with @ranveersingh @ammyvirk @saqibsaleem and all others. #MadanLal @Kabirkhankk @reliance.entertainment @mantenamadhu @vishnuinduri @83thefilm @ranveersingh #Relive83 #CastOf83

A post shared by Harrdy sandhu (@harrdysandhu) on

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਹਾਰਡੀ ਸੰਧੂ ਜਿਹੜੇ ਕਬੀਰ ਖ਼ਾਨ ਦੀ ਮੂਵੀ ’83 ‘ਚ ਨਜ਼ਰ ਆਉਣਗੇ। ਇਸ ਮੂਵੀ ‘ਚ ਉਹ ਭਾਰਤੀ ਕ੍ਰਿਕਟਰ ਮਦਨ ਲਾਲ ਦੇ ਕਿਰਦਾਰ ਨੂੰ ਨਿਭਾਉਦੇ ਹੋਏ ਦਿਖਾਈ ਦੇਣਗੇ। ਹਾਰਡੀ ਸੰਧੂ ਦੇ ਨਾਲ ਨਾਲ ਰਣਵੀਰ ਸਿੰਘ ਤੇ ਐਮੀ ਵਿਰਕ ਵੀ ਨਜ਼ਰ ਆਉਣਗੇ। ਹਾਰਡੀ ਸੰਧੂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ ਨਾ ਜੀ ਨਾ, ਬੈਕ ਬੋਨ, ਨਾਂਹ, ਕਿਆ ਬਾਤ ਐ, ਜੋਕਰ ਆਦਿ ਤੋਂ ਇਲਾਵਾ ਪਾਲੀਵੁੱਡ ‘ਚ ‘ਯਾਰਾਂ ਦਾ ਕੈਚਅੱਪ’, ‘ਮਾਹੀ ਐੱਨ. ਆਰ.ਆਈ’ ਵਰਗੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਪੇਸ਼ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network