Advertisment

ਹਾਰਡੀ ਸੰਧੂ, ਜਾਨੀ ਤੇ ਬੀ ਪਰਾਕ ਦੀ ਤਿਕੜੀ ਕਰਨ ਜਾ ਰਹੀ ਹੈ ਇੱਕ ਹੋ ਕਮਾਲ !

author-image
By Rupinder Kaler
New Update
ਹਾਰਡੀ ਸੰਧੂ, ਜਾਨੀ ਤੇ ਬੀ ਪਰਾਕ ਦੀ ਤਿਕੜੀ ਕਰਨ ਜਾ ਰਹੀ ਹੈ ਇੱਕ ਹੋ ਕਮਾਲ !
Advertisment
ਹਾਰਡੀ ਸੰਧੂ ਨੇ ਹਮੇਸ਼ਾ ਹੀ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਜਿੱਤੇ ਹਨ । ਉਹਨਾਂ ਦੇ ਹਰ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਪਿਆਰ ਦਿੱਤਾ ਹੈ ।ਹਾਰਡੀ ਸੰਧੂ, ਜਾਨੀ ਤੇ ਬੀ ਪਰਾਕ ਨੇ ਹੁਣ ਤੱਕ ਕਈ ਗਾਣੇ ਲੋਕਾਂ ਦੀ ਝੋਲੀ ਵਿੱਚ ਪਾਏ ਹਨ । ਇਹਨਾਂ ਗਾਣਿਆਂ ਕਰਕੇ ਇਸ ਤਿੱਕੜੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । https://www.instagram.com/p/Bx37Em2nVoI/ ਜੇਕਰ ਇਸ ਤਿਕੜੀ ਵੱਲੋਂ ਬਣਾਏ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਯਾਰ ਨਹੀਂ ਮਿਲਿਆ, ਬੈਕਬੋਨ, ਨਾਂਅ ਜੀ ਨਾਂਅ, ਸੋਚ ਸਮੇਤ ਬਹੁਤ ਸਾਰੇ ਗਾਣੇ ਹਨ । ਇਹਨਾਂ ਗਾਣਿਆਂ ਕਰਕੇ ਹੀ ਇਸ ਟੀਮ ਦੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣੀ ਸੀ ।ਹਾਰਡੀ ਸੰਧੂ, ਜਾਨੀ ਤੇ ਬੀ ਪਰਾਕ ਦੀ ਇਹ ਤਿਕੜੀ ਇੱਕ ਹੋਣ ਗਾਣਾ ਲੈ ਕੇ ਆ ਰਹੀ ਹੈ । ਜਿਸ ਦਾ ਸੰਕੇਤ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤਾ ਹੈ। publive-image ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕੀਤੀ ਹੈ ਤੇ ਇਸ ਪੋਸਟ ਨੂੰ ਬੀ-ਪਰਾਕ ਤੇ ਜਾਨੀ ਨੂੰ ਵੀ ਟੈਗ ਕੀਤਾ ਗਿਆ ਹੈ । ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਟੀਮ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੀ ਹੈ । ਹਾਰਡੀ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਆਖਰੀ ਗਾਣਾ ਕਿਆ ਬਾਤ ਹੈ ਸੀ ਜਿਸ ਦੇ ਯੂ-ਟਿਊਬ ਤੇ 4੦੦ ਮਿਲੀਅਨ ਤੋਂ ਵੱਧ ਵੀਰਜ਼ ਹਨ । https://www.instagram.com/p/BweRqOhnSs5/?utm_source=ig_embed ਇਸ ਤੋਂ ਇਲਵਾ ਹਾਰਡੀ ਸੰਧੂ ਰਣਵੀਰ ਸਿੰਘ ਦੀ ਫ਼ਿਲਮ 83 ਵਿੱਚ ਅਹਿਮ ਕਿਰਦਾਰ ਨਿਭਾ ਰਹੇ ਹਨ । ਇਹ ਫ਼ਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ ਵਿੱਚ ਐਮੀ ਵਿਰਕ ਵੀ ਕੰਮ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment