ਹਰਸ਼ਦੀਪ ਕੌਰ ਆਪਣੇ ਨਵੇਂ ਗੀਤ ‘ਪਿਆਰ ਮਿਲਿਆ’ ਗੀਤ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਇਸ ਖ਼ਾਸ ਸ਼ਖਸ ਨੂੰ ਕੀਤਾ ਸਮਰਪਿਤ, ਦੇਖੋ ਵੀਡੀਓ

written by Lajwinder kaur | August 05, 2020

ਬਾਲੀਵੁੱਡ ਦੀ ਦਿੱਗਜ ਗਾਇਕਾ ਹਰਸ਼ਦੀਪ ਕੌਰ ਆਪਣੇ ਨਵੇਂ ਗੀਤ ਪਿਆਰ ਮਿਲਿਆ(Pyaar Mileya ) ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਹੋਰ ਵੇਖੋ : ਇੱਕ ਬਾਂਹ ਨਾ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਸੁਨੇਹਾ ਦੇ ਰਿਹਾ ਹੈ ਇਹ ਗੱਭਰੂ, ਗਾਇਕ ਰਣਜੀਤ ਬਾਵਾ ਨੇ ਸ਼ੇਅਰ ਕੀਤਾ ਵੀਡੀਓ ਇਸ ਗੀਤ ਨੂੰ ਯੂਟਿਊਬ ਉੱਤੇ ਸ਼ੇਅਰ ਕਰਦੇ ਹੋਏ ਹਰਸ਼ਦੀਪ ਕੌਰ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਨੇ ਆਪਣੇ ਲਾਈਫ ਪਾਟਨਰ ਨੂੰ ਡੈਟੀਕੇਟ ਕੀਤਾ ਹੈ । ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਦੇ ਜ਼ਿੰਦਗੀ ‘ਚ ਆਉਣ ਤੇ ਇੰਨਾ ਪਿਆਰ ਦੇਣ ਨੂੰ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ । ਇਸ ਗੀਤ ਦੇ ਬੋਲ ਵੀ ਖੁਦ ਉਨ੍ਹਾਂ ਨੇ ਹੀ ਲਿਖੇ ਨੇ । ਗੀਤ ਨੂੰ ਹਰਸ਼ਦੀਪ ਕੌਰ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਕੈਟਰੀਨਾ ਕੈਫ, ਆਲਿਆ ਭੱਟ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ ਤੇ ਕਈ ਹੋਰ ਹੀਰੋਇਨਾਂ ਲਈ ਗੀਤ ਗਾ ਚੁੱਕੇ ਨੇ ।

0 Comments
0

You may also like