Advertisment

ਸੋਨੂੰ ਨਿਗਮ ਨਾਲ ਨਜ਼ਰ ਆ ਰਹੀ ਇਸ ਬੱਚੀ ਦਾ ਅੱਜ ਬਾਲੀਵੁੱਡ ਦੇ ਮਿਊਜ਼ਿਕ ਜਗਤ ‘ਚ ਹੈ ਵੱਡਾ ਨਾਂਅ, ਕੈਟਰੀਨਾ ਕੈਫ਼ ਤੋਂ ਲੈ ਕੇ ਆਲਿਆ ਭੱਟ ਲਈ ਗਾ ਚੁੱਕੇ ਨੇ ਗੀਤ

author-image
By Lajwinder kaur
New Update
ਸੋਨੂੰ ਨਿਗਮ ਨਾਲ ਨਜ਼ਰ ਆ ਰਹੀ ਇਸ ਬੱਚੀ ਦਾ ਅੱਜ ਬਾਲੀਵੁੱਡ ਦੇ ਮਿਊਜ਼ਿਕ ਜਗਤ ‘ਚ ਹੈ ਵੱਡਾ ਨਾਂਅ, ਕੈਟਰੀਨਾ ਕੈਫ਼ ਤੋਂ ਲੈ ਕੇ ਆਲਿਆ ਭੱਟ ਲਈ ਗਾ ਚੁੱਕੇ ਨੇ ਗੀਤ
Advertisment
ਤਸਵੀਰ ਦੇਖ ਕੇ ਯਾਦ ਆਇਆ ਕੌਣ ਹੈ ਇਹ ਛੋਟੀ ਜਿਹੀ ਬੱਚੀ। ਇਸ ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਵੱਡੀ ਹੋ ਕੇ ਕੈਟਰੀਨਾ ਕੈਫ਼, ਅਨੁਸ਼ਕਾ ਸ਼ਰਮਾ, ਅਲਿਆ ਭੱਟ ਤੋਂ ਇਲਾਵਾ ਕਈ ਹੋਰ ਨਾਮੀ ਹੀਰੋਇਨਾਂ ਲਈ ਸੁਪਰ ਹਿੱਟ ਗੀਤ ਗਾ ਚੁੱਕੀ ਹੈ। ਆਉ ਤੁਹਾਨੂੰ ਦੱਸਦੇ ਹਾਂ ਅਸੀਂ ਗੱਲ ਕਰ ਰਹੇ ਹਾਂ ਕੱਤਿਆ ਕਰੂੰ, ਹੀਰ ਤੇ ਦਿਲਬਰੋ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਹਰਸ਼ਦੀਪ ਕੌਰ ਦੀ। ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।
ਹੋਰ ਵੇਖੋ:ਬਾਈ ਜੋਸ਼ ਤਾਂ ਆਉਂਦਾ ਜਦੋਂ ਪੰਜਾਬੀ ਗਾਣਾ ਵੱਜਦਾ -ਦਿਲਜੀਤ ਦੋਸਾਂਝ ਹਰਸ਼ਦੀਪ ਕੌਰ ਭਾਰਤੀ ਪੰਜਾਬੀ, ਪਲੇਬੈਕ ਗਾਇਕਾ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਸੂਫੀ ਸੰਗੀਤ ਦੇ ਲਈ ਜਾਣਿਆ ਜਾਂਦਾ ਹੈ। ਇਹ ਤਸਵੀਰ ਹਰਸ਼ਦੀਪ ਕੌਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸੋਨੂੰ ਨਿਗਮ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸੋਨੂੰ ਨਿਗਮ ਦੇ ਨਾਲ ਆਪਣੀ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਸ਼ਕਾਂ ਵੱਲੋਂ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment