ਸੋਨੂੰ ਨਿਗਮ ਨਾਲ ਨਜ਼ਰ ਆ ਰਹੀ ਇਸ ਬੱਚੀ ਦਾ ਅੱਜ ਬਾਲੀਵੁੱਡ ਦੇ ਮਿਊਜ਼ਿਕ ਜਗਤ ‘ਚ ਹੈ ਵੱਡਾ ਨਾਂਅ, ਕੈਟਰੀਨਾ ਕੈਫ਼ ਤੋਂ ਲੈ ਕੇ ਆਲਿਆ ਭੱਟ ਲਈ ਗਾ ਚੁੱਕੇ ਨੇ ਗੀਤ

Written by  Lajwinder kaur   |  July 30th 2019 04:44 PM  |  Updated: July 30th 2019 04:44 PM

ਸੋਨੂੰ ਨਿਗਮ ਨਾਲ ਨਜ਼ਰ ਆ ਰਹੀ ਇਸ ਬੱਚੀ ਦਾ ਅੱਜ ਬਾਲੀਵੁੱਡ ਦੇ ਮਿਊਜ਼ਿਕ ਜਗਤ ‘ਚ ਹੈ ਵੱਡਾ ਨਾਂਅ, ਕੈਟਰੀਨਾ ਕੈਫ਼ ਤੋਂ ਲੈ ਕੇ ਆਲਿਆ ਭੱਟ ਲਈ ਗਾ ਚੁੱਕੇ ਨੇ ਗੀਤ

ਤਸਵੀਰ ਦੇਖ ਕੇ ਯਾਦ ਆਇਆ ਕੌਣ ਹੈ ਇਹ ਛੋਟੀ ਜਿਹੀ ਬੱਚੀ। ਇਸ ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਵੱਡੀ ਹੋ ਕੇ ਕੈਟਰੀਨਾ ਕੈਫ਼, ਅਨੁਸ਼ਕਾ ਸ਼ਰਮਾ, ਅਲਿਆ ਭੱਟ ਤੋਂ ਇਲਾਵਾ ਕਈ ਹੋਰ ਨਾਮੀ ਹੀਰੋਇਨਾਂ ਲਈ ਸੁਪਰ ਹਿੱਟ ਗੀਤ ਗਾ ਚੁੱਕੀ ਹੈ। ਆਉ ਤੁਹਾਨੂੰ ਦੱਸਦੇ ਹਾਂ ਅਸੀਂ ਗੱਲ ਕਰ ਰਹੇ ਹਾਂ ਕੱਤਿਆ ਕਰੂੰ, ਹੀਰ ਤੇ ਦਿਲਬਰੋ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਹਰਸ਼ਦੀਪ ਕੌਰ ਦੀ। ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

ਹੋਰ ਵੇਖੋ:ਬਾਈ ਜੋਸ਼ ਤਾਂ ਆਉਂਦਾ ਜਦੋਂ ਪੰਜਾਬੀ ਗਾਣਾ ਵੱਜਦਾ -ਦਿਲਜੀਤ ਦੋਸਾਂਝ

ਹਰਸ਼ਦੀਪ ਕੌਰ ਭਾਰਤੀ ਪੰਜਾਬੀ, ਪਲੇਬੈਕ ਗਾਇਕਾ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਸੂਫੀ ਸੰਗੀਤ ਦੇ ਲਈ ਜਾਣਿਆ ਜਾਂਦਾ ਹੈ। ਇਹ ਤਸਵੀਰ ਹਰਸ਼ਦੀਪ ਕੌਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸੋਨੂੰ ਨਿਗਮ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸੋਨੂੰ ਨਿਗਮ ਦੇ ਨਾਲ ਆਪਣੀ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਸ਼ਕਾਂ ਵੱਲੋਂ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network