ਹਰਸ਼ਦੀਪ ਕੌਰ ਵੱਲੋਂ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅੱਖਾਂ ਹੋਈਆਂ ਨਮ, ਇਸ ਬੱਚੀ ਦੀ ਅੰਤਿਮ ਯਾਤਰਾ ‘ਤੇ ਚਲਾਇਆ ਗਿਆ ਸੀ ‘ਦਿਲਬਰੋ’ ਗਾਣਾ

written by Lajwinder kaur | October 09, 2019

ਬਾਲੀਵੁੱਡ ਦੀ ਦਿੱਗਜ ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਇਸ ਛੋਟੀ ਬੱਚੀ ਦੀ ਮਾਂ ਵੱਲੋਂ ਭੇਜੇ ਮੈਸਜ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇੱਕ ਮਾਂ ਵੱਲੋਂ ਭੇਜਿਆ ਇਹ ਸੁਨੇਹਾ ਮੇਰੀਆਂ ਅੱਖਾਂ ਵਿੱਚ ਹੰਝੂ ਲੈ ਆਇਆ... ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਸੋਚਿਆ ਕਿ ਮੈਨੂੰ ਇਸ ਤਰ੍ਹਾਂ ਦਾ ਸੰਦੇਸ਼ ਮਿਲੇਗਾ...ਨੰਨ੍ਹੀ ਪਰੀ ਜ਼ਿਆ ਰੈਸਟ ਇਨ ਪਿਸ...’ ਇਸ ਦੇ ਨਾਲ ਉਨ੍ਹਾਂ ਨੇ ਇੱਕ ਫੇਸਬੁੱਕ ਲਿੰਕ ਸ਼ੇਅਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਬੱਚੀ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਸੀ, ਜ਼ਿਆ ਦੇ ਮਾਪਿਆਂ ਵੱਲੋਂ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰੋ।

ਹੋਰ ਵੇਖੋ:ਹਨੀ ਸਿੱਧੂ ਦੇ ਨਵੇਂ ਗੀਤ ‘ਕੜਾ' ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ‘ਤੇ

canada the visa offic

ਜ਼ਿਆ 20 ਮਹੀਨਿਆਂ ਦੀ ਬੱਚੀ ਸੀ ਜੋ ਕਿ Mitochondrial Disease ਤੋਂ ਪੀੜਤ ਸੀ। ਜ਼ਿਆ ਨੇ ਬੜੀ ਹੀ ਦ੍ਰਿੜਤਾ ਦੇ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ ਪਰ ਜ਼ਿੰਦਗੀ ਮੌਤ ਦੇ ਅੱਗੇ ਹਾਰ ਗਈ। ਜ਼ਿਆ ਨੂੰ ਹਰਸ਼ਦੀਪ ਕੌਰ ਦਾ ਦਿਲਬਰੋ ਗਾਣਾ ਬਹੁਤ ਹੀ ਪਸੰਦ ਸੀ ਜਿਸ ਨੂੰ ਉਸਦੀ ਅੰਤਿਮ ਦਰਸ਼ਨਾਂ ਸਮੇਂ ਵੀ ਚਲਾਇਆ ਗਿਆ।

 

0 Comments
0

You may also like