ਹਰਸ਼ਦੀਪ ਕੌਰ  ਦਾ ਪੁੱਤਰ ਹੁਨਰ ਛੇ ਮਹੀਨਿਆਂ ਦਾ ਹੋਇਆ, ਗਾਇਕਾ ਨੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

written by Shaminder | September 07, 2021

ਹਰਸ਼ਦੀਪ ਕੌਰ (Harshdeep Kaur) ਦਾ ਪੁੱਤਰ ਹੁਨਰ  (Hunar Singh ) ਛੇ ਮਹੀਨਿਆਂ ਦਾ ਹੋ ਗਿਆ ਹੈ । ਇਸ ਮੌਕੇ ਉਸ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ਉਸ ਦਾ ਬੇਟਾ ਛੇ ਮਹੀਨੇ ਦਾ ਹੋ ਗਿਆ ਹੈ ਅਤੇ ਇਹ ਅਜੀਬ ਇਤਫਾਕ ਸੀ ਕਿ ਉਸ ਦੀ ਸਹੇਲੀ ਦਾ ਬੇਟਾ ਤਿੰਨ ਮਹੀਨੇ ਦਾ ਹੈ ਜਦੋਂਕਿ ਉਸ ਦਾ ਬੇਟਾ ਛੇ ਮਹੀਨੇ ਦਾ ਹੋ ਗਿਆ ਹੈ ।

harshdeep kaur visits gurdawara sahib-min

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਨੂੰ ਪ੍ਰਾਰਥਨਾ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ 

ਇਸ ਦੇ ਨਾਲ ਹੀ ਗਾਇਕਾ ਨੇ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ਜਦੋਂ ਉਹ ਪ੍ਰੈਗਨੇਂਟ ਸੀ । ਹਰਸ਼ਦੀਪ ਕੌਰ ਨੇ ਕੁਝ ਮਹੀਨੇ ਪਹਿਲਾਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ । ਜਿਸ ਦੀਆਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।

Harshdeep,-min Image From Instagram

ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਲਈ ਵੀ ਕਈ ਗੀਤ ਗਾਏ ਹਨ ।

 

View this post on Instagram

 

A post shared by NEETI MOHAN (@neetimohan18)

ਜੋ ਕਿ ਸਰੋਤਿਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਲੋਕ ਗੀਤ ਹੋਣ, ਸੂਫ਼ੀ ਸੰਗੀਤ ਹੋਵੇ ਜਾਂ ਫਿਰ ਗਾਇਕੀ ਦਾ ਹੋਰ ਕੋਈ ਰੰਗ ।ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

You may also like