ਇੱਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਤੇ ਉੱਠਿਆ ਸਵਾਲ, ਰੇਲਵੇ ਸਟੇਸ਼ਨ ਤੇ ਇਸ ਅਦਾਕਾਰਾ ਨਾਲ ਹੋਈ ਬਦਸਲੂਕੀ

Written by  Rupinder Kaler   |  December 05th 2019 12:12 PM  |  Updated: December 05th 2019 12:12 PM

ਇੱਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਤੇ ਉੱਠਿਆ ਸਵਾਲ, ਰੇਲਵੇ ਸਟੇਸ਼ਨ ਤੇ ਇਸ ਅਦਾਕਾਰਾ ਨਾਲ ਹੋਈ ਬਦਸਲੂਕੀ

ਰੇਲਵੇ ਪੁਲਿਸ ਨੇ ਇੱਕ 29 ਸਾਲ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ । ਫੜੇ ਗਏ ਮੁਲਜ਼ਮ ਨੇ ਰੇਲਵੇ ਸਟੇਸ਼ਨ ਤੇ ਇੱਕ ਟੀਵੀ ਅਦਾਕਾਰਾ ਤੇ ਉਸ ਦੀ ਐੱਨਆਰਆਈ ਦੋਸਤ ਦਾ ਨਾ ਸਿਰਫ਼ ਪਿੱਛਾ ਕੀਤਾ ਬਲਕਿ ਉਹਨਾਂ ਨਾਲ ਰੇਲਵੇ ਸਟੇਸ਼ਨ ਤੇ ਕੁੱਟਮਾਰ ਵੀ ਕੀਤੀ । ਫੜੇ ਗਏ ਮੁਲਜ਼ਮ ਦੀ ਪਹਿਚਾਣ ਸ਼ਾਹਰੁਖ ਸ਼ੇਖ ਦੇ ਤੌਰ ਤੇ ਹੋਈ ਹੈ । ਜਿਸ ਅਦਾਕਾਰਾ ਨਾਲ ਸ਼ਾਹਰੁਖ ਨੇ ਕੁੱਟਮਾਰ ਕੀਤੀ ਹੈ ਉਸ ਦਾ ਨਾਂਅ ਹਰਸ਼ਿਤਾ ਕਸ਼ਯਪ ਹੈ ਤੇ ਉਹ ਇੱਕ ਵੈੱਬ ਸੀਰੀਜ ਲਈ ਕੰਮ ਕਰ ਰਹੀ ਹੈ ।

https://www.instagram.com/p/B4Z6Pxnp687/

ਹਰਸ਼ਿਤਾ ਦਾ ਕਹਿਣਾ ਹੈ ਕਿ ਉਹ ਤੇ ਉਸ ਦੀ ਦੋਸਤ ਕਿਸੇ ਕੰਮ ਤੋਂ ਬਾਅਦ ਘਰ ਜਾਣ ਲਈ ਗੱਡੀ ਫੜਨ ਲਈ ਰੇਲਵੇ ਸਟੇਸ਼ਨ ਪਹੁੰਚੀਆਂ ਸਨ, ਜਦੋਂ ਉਹ ਟਿੱਕਟ ਲੈਣ ਲਈ ਲਾਈਨ ਵਿੱਚ ਖੜੀ ਤਾਂ ਇੱਕ ਸ਼ਖਸ ਉਹਨਾਂ ਨੂੰ ਲਗਾਤਾਰ ਘੂਰ ਰਿਹਾ ਸੀ ।

https://www.instagram.com/p/B34q3PuJMtD/

ਸ਼ੁਰੂ ਵਿੱਚ ਅਸੀਂ ਇਸ ਨੂੰ ਅਣਗੌਲਿਆ ਕੀਤਾ ਪਰ ਬਾਅਦ ਵਿੱਚ ਅਸੀਂ ਨੋਟਿਸ ਕੀਤਾ ਕਿ ਉਹ ਸਾਡਾ ਪਿੱਛਾ ਕਰ ਰਿਹਾ ਹੈ । ਇਸ ਤੋਂ ਬਾਅਦ ਅਸੀਂ ਉਸ ਸ਼ਖਸ ਨੂੰ ਪੁੱਛਿਆ ਕਿ ਉਹ ਸਾਡਾ ਪਿੱਛਾ ਕਿਉਂ ਕਰ ਰਿਹਾ ਹੈ ਤਾਂ ਇਸ ਤੋਂ ਬਾਅਦ ਸਾਡੇ ਨਾਲ ਝਗੜਨ ਲੱਗ ਗਿਆ, ਤੇ ਸਾਡੇ ਨਾਲ ਹੱਥੋਪਾਈ ਕਰਨ ਲੱਗਾ । ਉੱਥੇ ਮੌਜੂਦ ਲੋਕਾਂ ਨੇ ਸਾਨੂੰ ਬਚਾਇਆ ਤੇ ਚੌਂਕੀ ਲੈ ਗਏ ।

https://www.instagram.com/p/B2vuI5cJkLh/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network