Advertisment

ਫ਼ਿਲਮ 'ਜੋੜੀ' 'ਚ ਦਿਲਜੀਤ ਦੋਸਾਂਝ ਨਾਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਹਰਸਿਮਰਨ

author-image
By Aaseen Khan
New Update
ਫ਼ਿਲਮ 'ਜੋੜੀ' 'ਚ ਦਿਲਜੀਤ ਦੋਸਾਂਝ ਨਾਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਹਰਸਿਮਰਨ
Advertisment
ਪੰਜਾਬੀ ਸਿਨੇਮਾ ਦਾ ਹਿੱਟ ਫੈਕਟਰ ਬਣ ਚੁੱਕੇ ਦਿਲਜੀਤ ਦੋਸਾਂਝ ਜਿੰਨ੍ਹਾਂ ਦੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ 'ਜੋੜੀ' ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿੱਥੇ ਇਸ ਫ਼ਿਲਮ 'ਚ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਫੀਮੇਲ ਲੀਡ 'ਚ ਨਜ਼ਰ ਆਵੇਗੀ ਉੱਥੇ ਹੀ ਗਾਇਕ ਹਰਸਿਮਰਨ ਵੀ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। Harsimran Harsimran ਹਰਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੇ ਨਾਇਕ ਡਾਇਰੈਕਟਰ ਅਤੇ ਪ੍ਰੋਡਿਊਸਰ ਨਾਲ ਤਸਵੀਰ ਸਾਂਝੀ ਕਰ ਧੰਨਵਾਦ ਕੀਤਾ ਹੈ। ਉਹਨਾਂ ਤਸਵੀਰ ਦੀ ਕੈਪਸ਼ਨ 'ਚ ਲਿਖਿਆ,'ਲਓ ਜੀ ਮਾਲਕ ਦੀ ਕਿਰਪਾ ਨਾਲ ਆਪਣੀ ਫ਼ਿਲਮ ਜੋੜੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਧੰਨਵਾਦ ਸਾਰਿਆਂ ਦਾ ਤੇ ਖ਼ਾਸ ਧੰਨਵਾਦ ਜਰਨੈਲ ਭਾਜੀ, ਅੰਬਰਦੀਪ ਵੀਰਾ, ਕਾਰਜ ਗਿੱਲ ਭਾਜੀ , ਅਮਰਿੰਦਰ ਗਿੱਲ ਭਾਜੀ, ਦਿਲਜੀਤ ਦੋਸਾਂਝ ਵੀਰਾ, ਰਿਧਮ ਬੋਆਏਜ਼ ਟੀਮ ਦਾ'।
Advertisment
ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗਾਣੇ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼
ਰਿਦਮ  ਬੋਆਏਜ਼ ਅਤੇ ਡੇਲਮੋਰਾ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅੰਬਰਦੀਪ ਕਰ ਰਹੇ ਹਨ। ਇਹ ਇਹ ਫ਼ਿਲਮ 2020 ਦੀ 26 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਗਾਇਕੀ ਖੇਤਰ ਦੇ ਮੁੱਦੇ 'ਤੇ ਹੀ ਫ਼ਿਲਮਾਈ ਜਾ ਰਹੀ ਹੈ। ਹਰਸਿਮਰਨ ਇਸ ਫ਼ਿਲਮ ਤੋਂ ਇਲਾਵਾ ਫ਼ਿਲਮ 'ਮੁਸਾਫ਼ਿਰ' 'ਚ ਕਰਤਾਰ ਚੀਮਾ ਅਤੇ ਨੇਹਾ ਮਲਿਕ ਨਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment