ਪੰਜਾਬੀ ਗਾਇਕ ਹਰਸਿਮਰਨ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੰਜਾਬ ਪੁਲਿਸ ਜ਼ਿੰਦਾਬਾਦ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  May 01st 2020 03:54 PM  |  Updated: May 01st 2020 03:54 PM

ਪੰਜਾਬੀ ਗਾਇਕ ਹਰਸਿਮਰਨ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੰਜਾਬ ਪੁਲਿਸ ਜ਼ਿੰਦਾਬਾਦ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਹਰਸਿਮਰਨ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਜਾ ਰਹੇ ਨੇ । ਜੀ ਹਾਂ ਉਹ ‘ਪੰਜਾਬ ਪੁਲਿਸ ਜ਼ਿੰਦਾਬਾਦ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ 'ਚ ਹਰਸਿਮਰਨ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ, ਉਨ੍ਹਾਂ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਹੈ ।

 

View this post on Instagram

 

Lao ji New Song is on the way. Releasing in next couple of days. #pp #harsimran #king

A post shared by Harsimran King (@harsimranofficial) on

ਇਸ ਗੀਤ ਦੇ ਬੋਲ ਗੁਰੀ ਗਿੱਲ ਨੇ ਲਿਖੇ ਨੇ ਤੇ ਮਿਊਜ਼ਿਕ ਪ੍ਰਿੰਸ ਸੱਗੂ ਦਾ ਸੁਣਨ ਨੂੰ ਮਿਲੇਗਾ । ਇਸ ਗੀਤ ਨੂੰ ਰੋਆਇਲ ਸਟੂਡੀਓ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ । ਫਿਲਹਾਲ ਤਾਂ ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । ਪਰ ਇਹ ਗੀਤ ਜਲਦ ਹੀ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ ।

 

View this post on Instagram

 

#harsimran #king @amberdeepsingh #JODI #diljitdosanjh #amrindergill #karajgill #jarnailbhaji #rhythmboys

A post shared by Harsimran King (@harsimranofficial) on

ਜੇ ਗੱਲ ਕਰੀਏ ਹਰਸਿਮਰਨ ਦੇ ਵਰਕ ਫਰੰਟ ਦੀ ਤਾਂ ਉਹ ਕੋਕਾ ਪੀਸ, ਸਕੂਟਰ, ਬੁਲਟ, ਦਬਕਾ, ਯਾਰ ਬਸ ਯਾਰ, ਜ਼ਮੀਰ, ਖੈਂਟ ਜੱਟੀ, ਢੀਠ ਯਾਰ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਮੁਸਾਫ਼ਿਰ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ । ਹਰਸਿਮਰਨ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ‘ਜੋੜੀ’ ‘ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network