ਦੁਨੀਆਂ ਦੇ ਦਸਤੂਰ ਨੂੰ ਬਾਖੂਬੀ ਬਿਆਨ ਕਰਦਾ ਹੈ ਛੋਟੇ ਬੱਚੇ ਵੱਲੋਂ ਗਾਇਆ ਇਹ ਗੀਤ,ਵੀਡੀਓ ਹੋ ਰਹੀ ਹੈ ਵਾਇਰਲ

written by Aaseen Khan | March 31, 2019

ਦੁਨੀਆਂ ਦੇ ਦਸਤੂਰ ਨੂੰ ਬਾਖੂਬੀ ਬਿਆਨ ਕਰਦਾ ਹੈ ਛੋਟੇ ਬੱਚੇ ਵੱਲੋਂ ਗਾਇਆ ਇਹ ਗੀਤ, ਵੀਡੀਓ ਹੋ ਰਹੀ ਹੈ ਵਾਇਰਲ : ਸ਼ੋਸ਼ਲ ਮੀਡੀਆ ਅੱਜ ਦੇ ਦੌਰ 'ਚ ਕਿਸੇ ਦੇ ਵੀ ਹੁਨਰ ਨੇ ਅੱਗੇ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਬਣ ਚੁੱਕਿਆ ਹੈ। ਹਰ ਰੋਜ਼ ਹੀ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੀਆਂ ਹਨ। ਅਜਿਹੀ ਵੀਡੀਓ ਇੱਕ ਬੱਚੇ ਦੀ ਵਾਇਰਲ ਹੋ ਰਹੀ ਹੈ ਜਿਸ ਦੀ ਗਾਇਕੀ ਸੁਣਦੇ ਹੀ ਬਣਦੀ ਹੈ। ਪੀਟੀਸੀ ਸਟੂਡੀਓ 'ਚ ਹਾਰਵਿਦੰਰ ਹੈਰੀ ਵੱਲੋਂ ਗਾਏ ਗੀਤ ਮੌਲਾ ਨੂੰ ਸਾਈਕਲ 'ਤੇ ਬੈਠਾ ਇਹ ਛੋਟਾ ਬੱਚਾ ਬਹੁਤ ਹੀ ਖੂਬਸੂਰਤ ਗਾ ਰਿਹਾ ਹੈ। ਜ਼ਿੰਦਗੀ ਦੇ ਦਸਤੂਰ ਨੂੰ ਬਿਆਨ ਕਰਦਾ ਇਹ ਗੀਤ ਮੌਲਾ ਬੱਚੇ ਵੱਲੋਂ ਗਾਇਆ ਜਾ ਰਿਹਾ ਹੈ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਪੰਜਾਬ 'ਚ ਅਜਿਹਾ ਟੈਲੇਂਟ ਹਰ ਥਾਂ ਦੇਖਣ ਨੂੰ ਮਿਲ ਰਿਹਾ ਹੈ। ਪਰ ਅਸੀਂ ਮਜ਼ਾਕ ਮਜ਼ਾਕ 'ਚ ਅਜਿਹੇ ਹੁਨਰ ਨੂੰ ਪਿੱਛੇ ਛੱਡ ਰਹੇ ਹਾਂ। ਦੱਸ ਦਈਏ ਇਹ ਗੀਤ ਹਰਵਿੰਦਰ ਹੈਰੀ ਵੱਲੋਂ ਪੀਟੀਸੀ ਸਟੂਡੀਓ 'ਚ ਰਿਕਾਰਡ ਕੀਤਾ ਗਿਆ ਹੈ ਜਿਸ ਨੂੰ ਤੇਜਵੰਤ ਕਿੱਟੂ ਹੋਰਾਂ ਨੇ ਸੰਗੀਤ ਦਿੱਤਾ ਹੈ। ਇਸ ਬੱਚੇ ਦੇ ਮੂਹੋਂ ਇਹ ਗੀਤ ਬੜਾ ਹੀ ਖੂਬਸੂਰਤ ਗਾਇਆ ਗਿਆ ਹੈ। ਉੱਥੇ ਹੀ ਹਰਵਿੰਦਰ ਹੈਰੀ ਵੱਲੋਂ ਗਾਏ ਗੀਤ ਨੂੰ ਵੀ ਕਾਫੀ ਪਿਆਰ ਮਿਲ ਰਿਹਾ ਹੈ। ਹੋਰ ਵੇਖੋ : 2500 ਤੋਂ ਵੱਧ ਪੁਰਾਣੇ ਤਵਿਆਂ ‘ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

0 Comments
0

You may also like