ਪੱਤਰਕਾਰ ਰੁਦਰਾ ਰਾਜੇਸ਼ ਕੁੰਡੂ ਦੀ ਸ਼ਿਕਾਇਤ ‘ਤੇ ਬੈਨ ਹੋਇਆ ਹਰਿਆਣਾ ਦੇ ਗਾਇਕ ਵੱਲੋਂ ਗਾਇਆ ‘ਐੱਸ ਵਾਈ ਐੱਲ’ ਗੀਤ

written by Shaminder | July 02, 2022

ਸਿੱਧੂ ਮੂਸੇਵਾਲਾ (Sidhu Moose wala ) ਦੇ ਗੀਤ ਤੋਂ ਬਾਅਦ ਹਰਿਆਣਾ ‘ਚ ਇੱਕ ਤੋਂ ਬਾਅਦ ਇੱਕ ਗੀਤ ਐੱਸ ਵਾਈ ਐੱਲ (SYL) ‘ਤੇ ਕੱਢੇ ਜਾ ਰਹੇ ਹਨ । ਹੁਣ ਲੋਕ ਕਲਾਕਾਰ ਰਾਮਕੇਸ਼ ਜੀਵਨਪੁਰੀਆ ਵੱਲੋਂ ‘ਐੱਸ ਵਾਈ ਐੱਲ ‘ਤੇ ਕੱਢਿਆ ਗਿਆ ਗੀਤ ਪੱਤਰਕਾਰ ਰੁਦਰਾ ਰਾਜੇਸ਼ ਕੁੰਡੂ ਦੀ ਸ਼ਿਕਾਇਤ ਤੋਂ ਬਾਅਦ ਯੂ-ਟਿਊਬ ਵੱਲੋਂ ਡਿਲੀਟ ਕਰ ਦਿੱਤਾ ਗਿਆ ਹੈ ।

YouTube removes Ramkesh Jeevanpuria's Haryanavi version of 'SYL' song Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਟਰੋਲ ਹੋਏ ਕਪਿਲ ਸ਼ਰਮਾ, ਲੋਕਾਂ ਨੇ ਕਿਹਾ ਜਦੋਂ ਜਿਉਂਦਾ ਸੀ ਉਦੋਂ ਤਾਂ……..

ਰਾਮਕੇਸ਼ ਜੀਵਨਪੁਰੀਆ ਵੱਲੋਂ ਗਾਏ ਗਏ ਇਸ ਗੀਤ ‘ਚ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਅੰਦੋਲਨ ‘ਚ ਭਾਈਚਾਰੇ ‘ਤੇ ਵਿਅੰਗ ਕਰਦੇ ਹੋਏ ਉਨ੍ਹਾਂ ਦੀ ਮਦਦ ਲਈ ਸਵੇਰੇ ਸ਼ਾਮ ਹਰਿਆਣਾ ਦੇ ਕਿਸਾਨਾਂ ਵੱਲੋਂ ਪਹੁੰਚਾਏ ਗਏ ਦੁੱਧ ਲੱਸੀ ਤੱਕ ਦਾ ਹਵਾਲਾ ਦਿੰਦੇ ਹੋਏ ਉਲਾਮੇ ਦਿੱਤੇ ਗਏ ਸਨ । ਇਸ ਦੇ ਨਾਲ ਹੀ ਪੰਜਾਬ ਦੇ ਨਾਲ ਟਕਰਾਅ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ ।

YouTube removes Ramkesh Jeevanpuria's Haryanavi version of 'SYL' song Image Source: Twitter

ਹੋਰ ਪੜ੍ਹੋ : ਅਮਰੀਕਾ ਦੇ ਵ੍ਹਾਈਟ ਹਾਊਸ ਦੇ ਸਾਹਮਣੇ ਇਸ ਕੁੜੀ ਨੇ ਰਾਜ ਕਰੇਗਾ ਖਾਲਸਾ ਦੇ ਲਾਏ ਜੈਕਾਰੇ, ਚੁੱਕਿਆ ਐੱਸਵਾਈਐੱਲ ਦਾ ਮੁੱਦਾ, ਅਦਾਕਾਰ ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਜਿਸ ਦੀ ਹਰਿਆਣਾ ਦੇ ਲੋਕਾਂ ਵੱਲੋਂ ਕਰੜੀ ਨਿਖੇਧੀ ਕੀਤੀ ਗਈ ਸੀ ।ਰਾਮਕੇਸ਼ ਜੀਵਨਪੁਰੀਆ ਦਾ ਵਿਵਾਦ ਇੱਥੇ ਹੀ ਘੱਟ ਨਹੀਂ ਹੋਇਆ ।ਬਲਕਿ ਉਸ ‘ਤੇ ਕੰਟੇਂਟ ਚੋਰੀ ਦਾ ਇਲਜ਼ਾਮ ਵੀ ਲੱਗਿਆ ਸੀ । ਇਸ ਤੋਂ ਇਲਾਵਾ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ ।

YouTube removes Ramkesh Jeevanpuria's Haryanavi version of 'SYL' song Image Source: Twitter

ਰਾਜੇਸ਼ ਸਿੰਘ ਕੁੰਡੂ ਨੇ ਰਾਕੇਸ਼ ਜੀਵਨਪੁਰੀਆ ‘ਤੇ ਉਨ੍ਹਾਂ ਦੇ ਚੈਨਲ ਦਾ ਇੰਕ ਅਤੇ ਦਾ ਐਗਰੋ ਵੱਲੋਂ ਕਿਸਾਨ ਅੰਦੋਲਨ ਦੇ ਦੋਰਾਨ ਕਵਰ ਕੀਤੇ ਗਏ ਕੰਟੈਂਟ ਨੂੰ ਚੋਰ ਕਰਕੇ ਆਪਣੇ ਗੀਤ ‘ਚ ਸ਼ਾਮਿਲ ਕਰਨ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਉਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਸ ਗੀਤ ਨੂੰ ਡਿਲੀਟ ਕਰ ਦਿੱਤਾ ਗਿਆ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਗੀਤ ਐੱਸ ਵਾਈ ਐੱਲ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੇ ਕਾਮਯਾਬੀ ਦੇ ਝੰਡੇ ਗੱਡੇ ਸਨ । ਇਸ ਗੀਤ ਨੂੰ ਪੰਜਾਬ ਹੀ ਨਹੀਂ ਪੂਰੀ ਦੁਨੀਆ ‘ਚ ਭਰਵਾਂ ਹੁੰਗਾਰਾ ਮਿਲਿਆ ਸੀ ।

 

 

You may also like