ਡਾਂਸਰ ਸਪਨਾ ਚੌਧਰੀ ਵੀ ਬਣ ਗਈ ਲਗਜ਼ਰੀ ਕਾਰ ਵਾਲੀ, ਸਪਨਾ ਨੇ ਖਰੀਦੀ ਨਵੀਂ ਕਾਰ, ਦੇਖੋ ਵੀਡਿਓ 

Written by  Rupinder Kaler   |  March 09th 2019 03:59 PM  |  Updated: March 09th 2019 03:59 PM

ਡਾਂਸਰ ਸਪਨਾ ਚੌਧਰੀ ਵੀ ਬਣ ਗਈ ਲਗਜ਼ਰੀ ਕਾਰ ਵਾਲੀ, ਸਪਨਾ ਨੇ ਖਰੀਦੀ ਨਵੀਂ ਕਾਰ, ਦੇਖੋ ਵੀਡਿਓ 

ਡਾਂਸਰ ਸਪਨਾ ਚੌਧਰੀ ਦਾ ਹਰ ਕੋਈ ਫੈਨ ਹੈ । ਬੀਤੇ ਦਿਨ ਸਪਨਾ ਚੌਦਰੀ ਨੇ ਨਵੀਂ ਕਾਰ ਖਰੀਦੀ ਹੈ, ਜਿਸ ਦੀ ਵੀਡਿਓ ਸਪਨਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਸਪਨਾ ਨੇ ਕੁਝ ਵੀਡਿਓ ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਉਹ ਮਹਿਲਾ ਦਿਵਸ ਤੇ ਆਪਣੇ ਆਪ ਨੂੰ ਨਵੀਂ ਕਾਰ ਖਰੀਦ ਕੇ ਗਿਫਟ ਕਰਦੀ ਹੈ ।' ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਪਰਿਵਾਰ ਦੀਆਂ ਕੁਝ ਔਰਤਾਂ ਨਾਲ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/Buu7bV1AIkq/?utm_source=ig_embed

ਇਸ ਵੀਡਿਓ ਵਿੱਚ ਸਪਨਾ ਆਪਣੀ ਨਵੀਂ ਕਾਰ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਦੀ ਇਸ ਕਾਰ ਦੀ ਕੀਮਤ 25 ਤੋਂ 30 ਲੱਖ ਦੇ ਲਗਭਗ ਹੈ । ਜਿਸ ਤਰ੍ਹਾਂ ਇਸ ਕਾਰ ਦੇ ਫੀਚਰ ਵੱਧਦੇ ਜਾਂਦੇ ਹਨ, ਉਸੇ ਤਰ੍ਹਾਂ ਇਸ ਕਾਰ ਦੀ ਕੀਮਤ ਵੀ ਵੱਧਦੀ ਜਾਂਦੀ ਹੈ ।

https://www.instagram.com/p/Bus343KAesi/?utm_source=ig_embed

ਸਪਨਾ ਚੌਧਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਿੱਗ ਬੌਸ 11 ਵਿੱਚ ਨਜ਼ਰ ਆਈ ਸੀ, ਇਸ ਤੋਂ ਬਾਅਦ ਉਸ ਦੀ ਛੋਟੇ ਪਰਦੇ ਤੇ ਵੱਖਰੀ ਪਹਿਚਾਣ ਬਣ ਗਈ ਸੀ । ਇਸ ਦੇ ਨਾਲ ਹੀ ਉਸ ਦੀ ਬਾਲੀਵੁੱਡ ਵਿੱਚ ਐਂਟਰੀ ਹੋ ਗਈ ਸੀ । ਸਾਲ 2018 ਵਿੱਚ ਸਪਨਾ ਦੀ ਫ਼ਿਲਮ ਦੋਸਤੀ ਦੇ ਸਾਈਡ ਇਫੈਕਟਸ ਰਿਲੀਜ਼ ਹੋਈ ਸੀ । ਇਸ ਫ਼ਿਲਮ ਵਿੱਚ ਉਸ ਨੇ ਆਈਪੀਐੱਸ ਅਫਸਰ ਦਾ ਕਿਰਦਾਰ ਨਿਭਾਇਆ ਸੀ ।

https://www.instagram.com/p/Buu7RmnA8q1/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network