ਕੀ ਸ਼ਹਿਨਾਜ਼ ਗਿੱਲ ਨੇ ਕੰਫਰਮ ਕੀਤਾ ਸਿਧਾਰਥ ਸ਼ੁਕਲਾ ਨਾਲ ਰਿਸ਼ਤਾ !

written by Rupinder Kaler | February 19, 2021

ਸ਼ਹਿਨਾਜ਼ ਗਿੱਲ ਨੇ ਸਿਧਾਰਥ ਸੁਕਲਾ ਲਈ ਖੁੱਲੇਆਮ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਸ਼ਹਿਨਾਜ਼ ਨੇ ਹਾਲ ਹੀ ਵਿੱਚ ਜਿਹੜੀ ਹਰਕਤ ਕੀਤੀ ਹੈ ਉਸ ਨੇ ਸਾਫ ਕਰ ਦਿੱਤਾ ਹੈ ਕਿ ਦੋਹਾਂ ਵਿੱਚ ਕੁਝ ਨਾ ਕੁਝ ਖਿਚੜੀ ਪੱਕ ਰਹੀ ਹੈ । ਹੋਰ ਪੜ੍ਹੋ : ਦਿਲਜੀਤ ਦੀ ਨਵੀਂ ਫ਼ਿਲਮ ‘ਹੌਂਸਲਾ ਰੱਖ’ ’ਚ ਨਜ਼ਰ ਆਵੇਗਾ ਛਿੰਦਾ ਗਰੇਵਾਲ ! ਨੇਹਾ ਕੱਕੜ ਨੇ ਦਿਖਾਈ ਦਰਿਆਦਿਲੀ ਗੀਤਕਾਰ ਦੀ ਕੀਤੀ ਆਰਥਿਕ ਮਦਦ   ਦੋਹਾਂ ਦੇ ਪ੍ਰਸ਼ੰਸਕ ਇਸ ਸਬੰਧ ਵਿੱਚ ਖੁੱਲੇਆਮ ਚਰਚਾ ਕਰ ਰਹੇ ਹਨ । ਦਰਅਸਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਨੂੰ ਹਾਲ ਹੀ ਵਿੱਚ ਏਅਰਪੋਰਟ ਤੇ ਸਪਾਟ ਕੀਤਾ ਗਿਆ ਸੀ । ਸ਼ਹਿਨਾਜ਼ ਨੇ ਆਪਣੇ ਹੱਥ ਵਿੱਚ ਫੋਨ ਫੜਿਆ ਹੋਇਆ ਸੀ । ਜਿਸ ਦੇ ਵਾਲਪੇਪਰ ਤੇ ਸਿਧਾਰਥ ਦੀ ਤਸਵੀਰ ਸੀ ।   ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ   ਰਿਹਾ ਹੈ । ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸ਼ਹਿਨਾਜ਼ ਗੁੱਪਚੁੱਪ ਤਰੀਕੇ ਨਾਲ ਆਪਣੇ     ਪਿਆਰ ਦਾ ਇਜ਼ਹਾਰ ਕਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋਕ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ ।

0 Comments
0

You may also like