ਕੀ ਗਾਇਕ ਗੁਰੂ ਰੰਧਾਵਾ ਨੇ ਕਰਵਾ ਲਈ ਹੈ ਮੰਗਣੀ ! ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਧਾਈਆਂ

written by Rupinder Kaler | January 07, 2021

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਮੰਗਣੀ ਕਰਵਾ ਲਈ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਗੁਰੂ ਰੰਧਾਵਾ ਨੇ ਇੱਕ ਇਸ ਤਰ੍ਹਾਂ ਦੀ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਹਵਾ ਮਿਲ ਰਹੀ ਹੈ । ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਕੁੜੀ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ । guru ਹੋਰ ਪੜ੍ਹੋ :

guru  ਇਸ ਵਿੱਚ ਉਹ ਇਸ ਮਿਸਟਰੀ ਗਰਲ ਦਾ ਹੱਥ ਫੜ੍ਹ ਕੇ ਬੈਠ ਕੇ ਨਜ਼ਰ ਆ ਰਹੇ ਹਨ । ਗੁਰੂ ਰੰਧਾਵਾ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਜਦੋਂ ਕਿ ਕੁੜੀ ਨੇ ਹੈਵੀ ਸੂਟ ਪਹਿਨਿਆ ਹੋਇਆ ਹੈ । ਫੋਟੋ ਸ਼ੇਅਰ ਕਰਦੇ ਹੋਏ ਗੁਰੂ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਨਵਾਂ ਸਾਲ ਨਵੀ ਸ਼ੁਰੂਆਤ’। ਗੁਰੂ ਰੰਧਾਵਾ ਦੀ ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ । ਕਈ ਸੈਲੀਬ੍ਰਿਟੀ ਨੇ ਤਾਂ ਗੁਰੂ ਰੰਧਾਵਾਂ ਨੁੰ ਉਹਨਾਂ ਦੀ ਮੰਗਣੀ ਦੀ ਵਧਾਈ ਤੱਕ ਦੇ ਦਿੱਤੀ ਹੈ । ਪਰ ਇਸ ਮਾਮਲੇ ਵਿੱਚ ਗੁਰੂ ਰੰਧਾਵਾ ਨੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ।

0 Comments
0

You may also like