Advertisment

ਹਰ ਥਾਂ ਪਰਮਾਤਮਾ ਦੇ ਦੀਦਾਰ ਨੂੰ ਪੇਸ਼ ਕਰ ਰਿਹਾ ਹੈ ਹਸ਼ਮਤ ਸੁਲਤਾਨਾ ਦਾ ਨਵਾਂ ਗੀਤ ‘ਮੇਰੇ ਅੱਲ੍ਹਾ’, ਵੇਖੋ ਵੀਡੀਓ

author-image
By Lajwinder kaur
New Update
ਹਰ ਥਾਂ ਪਰਮਾਤਮਾ ਦੇ ਦੀਦਾਰ ਨੂੰ ਪੇਸ਼ ਕਰ ਰਿਹਾ ਹੈ ਹਸ਼ਮਤ ਸੁਲਤਾਨਾ ਦਾ ਨਵਾਂ ਗੀਤ ‘ਮੇਰੇ ਅੱਲ੍ਹਾ’, ਵੇਖੋ ਵੀਡੀਓ
Advertisment
ਗਾਇਕਾ ਹਸ਼ਮਤ ਅਤੇ ਸੁਲਤਾਨਾ ਵੱਲੋਂ ਗਾਇਆ ਗੀਤ ‘ਮੇਰੇ ਅੱਲ੍ਹਾ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਪੀਟੀਸੀ ਸਟੂਡਿਓ ‘ਚ ਤਿਆਰ ਕੀਤਾ ਗਿਆ ਹੈ। ਦੋਵਾਂ ਗਾਇਕਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗੀਤ ਨੂੰ ਸ਼ਿੰਗਾਰਿਆ ਹੈ। ਮੇਰੇ ਅੱਲ੍ਹਾ ਗੀਤ ਨੂੰ ਮਿਊਜ਼ਿਕ ਤੇਜਵੰਤ ਕਿੱਟੂ ਹੋਰਾਂ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਗੁਰਮਿੰਦਰ ਕੈਂਦੋਵਾਲ ਦੀ ਕਲਮ 'ਚੋਂ ਨਿਕਲੇ ਹਨ। ਹੋਰ ਵੇਖੋ:ਕਰਮਜੀਤ ਅਨਮੋਲ ਨੇ ਆਪਣੇ ਗੀਤ ‘ਰੋਟੀ’ ਦੇ ਰਾਹੀਂ ਕੀਤਾ ਬਿਆਨ ‘ਜ਼ਿੰਦਗੀ ਦੀ ਕੌੜੀ ਸੱਚਾਈ’ ਨੂੰ, ਵੇਖੋ ਵੀਡੀਓ ਇਸ ਗੀਤ ਨੂੰ ਸੁਣਨ ਕੇ ਪਰਮਾਤਮਾ ਦੇ ਹਰ ਜਗ੍ਹਾ ਹੋਣ ਦਾ ਅਹਿਸਾਸ ਹੁੰਦਾ ਹੈ। ਸਾਹਾਂ ਦੇ ਚੱਲਣ ਤੋਂ ਲੈ ਕੇ ਜ਼ਿੰਦਗੀ ‘ਚ ਖੁਸ਼ੀ-ਗ਼ਮੀ ਤੇ ਹਰ ਕੰਮ ‘ਚ ਪਰਮਾਤਮਾ ਦੇ ਅੰਸ਼ ਹੁੰਦੇ ਹਨ। ਇਸ ਤੋਂ ਪਹਿਲਾਂ ਵੀ ਕਈ ਨਾਮੀ ਗਾਇਕ ਪੀਟੀਸੀ ਸਟੂਡਿਓ ‘ਚ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਨਾਲ ਰੰਗ ਬੰਨ ਚੁੱਕੇ ਹਨ। ਪੀਟੀਸੀ ਰਿਕਾਡਸ ਦੇ ਲੇਬਲ ਹੇਠ ਕਈ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਹਸ਼ਮਤ ਸੁਲਤਾਨਾ ਦੀ ਨਵੀਂ ਪੇਸ਼ਕਸ਼ ‘ਅੱਲ੍ਹਾ’ ਨੂੰ ਵੀ ਪੀਟੀਸੀ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment