ਸਾਰਾ ਗੁਰਪਾਲ ਨੇ ਇਸ ਲਈ ਨਹੀਂ ਕੀਤਾ ਫ਼ਿਲਮ 'ਹੇਟ ਸਟੋਰੀ-4' ਵਿੱਚ ਕੰਮ !

written by Rupinder Kaler | July 09, 2019

ਸਾਰਾ ਗੁਰਪਾਲ ਬਹੁਤ ਹੀ ਵਧੀਆ ਅਦਾਕਾਰਾ ਤੇ ਡਾਂਸਰ ਹੈ । ਉਸ ਨੂੰ ਹਰ ਚੌਥੇ ਪੰਜਾਬੀ ਗਾਣੇ ਵਿੱਚ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ । ਸਾਰਾ ਗੁਰਪਾਲ ਨੇ 2013 ਵਿੱਚ ਜੀਨ ਗਾਣੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣਿਆਂ ਵਿੱਚ ਕੰਮ ਕੀਤਾ । ਮਾਡਲ ਦੇ ਨਾਲ ਨਾਲ ਸਾਰਾ ਗੁਰਪਾਲ ਚੰਗੀ ਗਾਇਕਾ ਵੀ ਹੈ । ਉਸ ਨੇ ਗਾਇਕੀ ਦੇ ਖੇਤਰ ਵਿੱਚ ਗਾਣੇ ਪਿਆਰ ਕਰਦਾ ਏ ਨਾਲ ਕਦਮ ਰੱਖਿਆ ਸੀ ਜਦੋਂ ਕਿ ਮੰਜੇ ਬਿਸਤਰੇ ਫ਼ਿਲਮ ਨਾਲ ਪਾਲੀਵੁੱਡ ਵਿੱਚ ਕਦਮ ਰੱਖਿਆ ਸੀ ।

sara-gurpal sara-gurpal
ਸਾਰਾ ਗੁਰਪਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ, ਇਸ ਲਈ ਉਸ ਨੂੰ ਬਹੁਤ ਸਾਰੇ ਲੋਕ ਫਾਲੋ ਕਰਦੇ ਹਨ । ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ । ਸਾਰਾ ਨੇ ਇੱਕ ਸਟਿੱਕਰ ਸ਼ੇਅਰ ਕਰਕੇ ਆਪਣੇ ਫੈਨ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ । ਸਾਰਾ ਦੇ ਕੁਝ ਪ੍ਰਸ਼ੰਸਕਾਂ ਨੇ ਉਸ ਤੋਂ ਪੁੱਛਿਆ ਸੀ ਕਿ ਉਸ ਨੇ ਫ਼ਿਲਮ 'ਹੇਟ ਸਟੋਰੀ-4' ਵਿੱਚ ਕੰਮ ਕਰਨ ਤੋਂ ਕਿਉਂ ਨਾਂਹ ਕਰ ਦਿੱਤੀ ਸੀ । ਸਾਰਾ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ 'ਉਸ ਦੇ ਭਰਾ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਉਸ ਨੂੰ ਰੋਕ ਦਿੱਤਾ ਸੀ ਕਿਉਂਕਿ ਉਸ ਦਾ ਕਿਰਦਾਰ ਬਹੁਤ ਬੋਲਡ ਸੀ' ਸਾਰਾ ਦੇ ਇਸ ਜਵਾਬ ਤੋਂ ਖੁਲਾਸਾ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਉਸ ਦਾ ਪਰਿਵਾਰ ਹੀ ਸਭ ਕੁਝ ਹੈ, ਤੇ ਉਹ ਇਸ ਤਰ੍ਹਾਂ ਦਾ ਹੀ ਕੰਮ ਕਰਨਾ ਚਾਹੁੰਦੀ ਹੈ ਜਿਸ ਨਾਲ ਭਾਰਤੀ ਸੱਭਿਆਚਾਰ ਦੀ ਕੋਈ ਹਾਨੀ ਨਾ ਹੋਵੇ । ਇਸ ਤੋਂ ਇਲਾਵਾ ਸਾਰਾ ਨੇ ਹੋਰ ਵੀ ਕਈ ਸਵਾਲਾਂ ਦਾ ਜਵਾਬ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਹੈ । 'ਹੇਟ ਸਟੋਰੀ-4' ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ 2018 ਵਿੱਚ ਰਿਲੀਜ ਹੋਈ ਸੀ । ਇਸ ਫ਼ਿਲਮ ਵਿੱਚ ਉਰਵਸ਼ੀ ਰੌਤੇਲਾ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ । ਪਰ ਸਾਰਾ ਗੁਰਪਾਲ ਫ਼ਿਲਮ ਪ੍ਰੋਡਿਊਸਰਾਂ ਦੀ ਪਹਿਲੀ ਪਸੰਦ ਸੀ ।

0 Comments
0

You may also like