ਹਾਥਰਸ ਗੈਂਗਰੇਪ ਮਾਮਲਾ : ਅਕਸ਼ੇ ਤੋਂ ਲੈ ਕੇ ਕੰਗਨਾ ਤੱਕ ਬਾਲੀਵੁੱਡ ਹਸਤੀਆਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

Written by  Shaminder   |  September 30th 2020 02:27 PM  |  Updated: September 30th 2020 02:27 PM

ਹਾਥਰਸ ਗੈਂਗਰੇਪ ਮਾਮਲਾ : ਅਕਸ਼ੇ ਤੋਂ ਲੈ ਕੇ ਕੰਗਨਾ ਤੱਕ ਬਾਲੀਵੁੱਡ ਹਸਤੀਆਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਹਾਥਰਸ ‘ਚ ਦਲਿਤ ਕੁੜੀ ਦੇ ਨਾਲ ਗੈਂਗ ਰੇਪ ਅਤੇ ਉਸ ਦੀ ਬੇਰਹਿਮੀ ਦੇ ਨਾਲ ਕੀਤੇ ਕਤਲ ਤੋਂ ਬਾਅਦ ਦੇਸ਼ ਵਾਸੀਆਂ ‘ਚ ਰੋਸ ਦੀ ਲਹਿਰ ਹੈ ।ਸੋਸ਼ਲ ਮੀਡੀਆ ‘ਤੇ ਜਿੱਥੇ ਆਮ ਲੋਕ ਕੁੜੀ ਲਈ ਨਿਆਂ ਦੀ ਮੰਗ ਕਰ ਰਹੇ ਹਨ ।ਸੋਸ਼ਲ ਮੀਡੀਆ ‘ਤੇ ਕੁੜੀ ਲਈ ਹਰ ਕੋਈ ਨਿਆਂ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਸੈਲੀਬ੍ਰੇਟੀਜ਼ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 akshay
akshay

ਅਕਸ਼ੇ ਕੁਮਾਰ, ਕੰਗਨਾ ਰਣੌਤ, ਦੀਆ ਮਿਰਜ਼ਾ ਸਣੇ ਕਈ ਸਿਤਾਰਿਆਂ ਨੇ ਇਸ ਘਟਨਾ ਦੇ ਸਬੰਧ ‘ਚ ਆਪਣੇ ਦਿਲ ਦਾ ਗੁਬਾਰ ਕੱਢਿਆ ਹੈ ।

ਹੋਰ ਪੜ੍ਹੋ:ਅਕਸ਼ੇ ਕੁਮਾਰ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਟੇਕਿਆ ਮੱਥਾ, ਕਿਹਾ ਕਈ ਮਹੀਨਿਆਂ ਬਾਅਦ ਮਨ ਨੂੰ ਮਿਲੀ ਸ਼ਾਂਤੀ

Kangna Ranaut Kangna Ranaut

ਅਕਸ਼ੇ ਕੁਮਰ ਨੇ ਟਵੀਟ ਕੀਤਾ ‘ਗੁੱਸੇ ਅਤੇ ਨਿਰਾਸ਼ਾ, ਹਾਥਰਸ ਗੈਂਗਰੇਪ ਦੀ ਅਜਿਹੀ ਕਰੂਰਤਾ, ਇਹ ਕਦੋਂ ਰੁਕੇਗਾ।

https://twitter.com/akshaykumar/status/1310868139148632066

ਸਾਡਾ ਕਾਨੂੰਨ ਅਤੇ ਏਨਾ ਸਖਤ ਹੋਣਾ ਚਾਹੀਦਾ ਹੈ ਕਿ ਸਜ਼ਾ ਦੇ ਬਾਰੇ ‘ਚ ਸੋਚ ਕੇ ਬਲਾਤਕਾਰੀ ਡਰ ਦੇ ਮਾਰੇ ਕੰਬਦਾ ਰਹਿ ਜਾਵੇ।

Kangna Ranaut Kangna Ranaut

ਕੰਗਨਾ ਰਣੌਤ ਨੇ ਲਿਖਿਆ ਕਿ ‘ਮੈਨੂੰ ਯੋਗੀ ਅਦਿਤਆਨਾਥ ‘ਤੇ ਅਟੁੱਟ ਵਿਸ਼ਵਾਸ਼ ਹੈ ।ਜਿਸ ਤਰ੍ਹਾਂ ਪ੍ਰਿਯੰਕਾ ਰੈਡੀ ਦੇ ਬਲਾਤਕਾਰੀਆਂ ਨੂੰ ਘਟਨਾ ਵਾਲੀ ਥਾਂ ‘ਤੇ ਮਾਰ ਦਿੱਤਾ ਗਿਆ ਸੀ, ਅਤੇ ਹਾਥਰਸ ‘ਚ ਉਸੇ ਤਰ੍ਹਾਂ ਨਿਆਂ ਦੀ ਕਾਮਨਾ ਕਰਦੇ ਹਾਂ’। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network