ਹਜ਼ੂਰੀ ਰਾਗੀ ਭਾਈ ਕਿਰਪਾਲ ਸਿੰਘ ਦਾ ਨਵਾਂ ਸ਼ਬਦ ‘ਮੈ ਬਉਰੀ’ ਰਿਲੀਜ਼

written by Rupinder Kaler | October 04, 2021

ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਿਰਪਾਲ ਸਿੰਘ (HAZURI RAGI SACHKHAND SRI HARMANDIR SAHIB BHAI KIRPAL SINGH JI ) ਦਾ ਨਵਾਂ ਸ਼ਬਦ ਰਿਲੀਜ਼ ਹੋ ਗਿਆ ਹੈ । ‘ਮੈ ਬਉਰੀ’ (MAI BAURI) ਟਾਈਟਲ ਹੇਠ ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ :

ਅੱਜ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7’ ਦੇ ਸੈਮੀਫਾਈਨਲ ‘ਚ ਪ੍ਰਤੀਭਾਗੀ ਬੱਚੇ ਬਿਖੇਰਨਗੇ ਆਪਣੀ ਆਵਾਜ਼ ਦਾ ਜਾਦੂ, ਦੇਖੋ ਸਿਰਫ ਪੀਟੀਸੀ ਪੰਜਾਬੀ ਚੈਨਲ ‘ਤੇ

ਭਾਈ ਕਿਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ ਰਿਲੀਜ਼ ਕੀਤੇ ਗਏ ਇਸ ਸ਼ਬਦ ਦਾ ਆਨੰਦ ਤੁਸੀਂ ਪੀਟੀਸੀ  ਨੈੱਟਵਰਕ ਦੇ ਵੱਖ ਵੱਖ ਚੈਨਲਾਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ’ਤੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਸ ਸ਼ਬਦ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ’ਤੇ ਵੀ ਸੁਣ ਸਕਦੇ ਹੋ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਤੇ ਹਰ ਦਿਨ ਨਵਾਂ ਸ਼ਬਦ ਰਿਲੀਜ਼ ਕੀਤਾ ਜਾਂਦਾ ਹੈ । ਜਿਸ ਦਾ ਸੰਗਤਾਂ ਖੂਬ ਆਨੰਦ ਮਾਣਦੀਆਂ ਹਨ, ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ।  ਇਸ ਤੋਂ ਇਲਵਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਲਈ ਪੀਟੀਸੀ ਨੈੱਟਵਰਕ ਵੱਲੋਂ ਵੱਖ ਵੱਖ ਚੈਨਲਾਂ ’ਤੇ ਕਈ ਧਾਰਮਿਕ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ, ਤਾਂ ਜੋ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ।

0 Comments
0

You may also like