ਅਮਰੀਕਾ ’ਚ ਸਿੱਖ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ, ਘਟਨਾ ’ਤੇ ਗਾਇਕ ਜ਼ੋਰਾ ਰੰਧਾਵਾ ਨੇ ਜਤਾਇਆ ਦੁੱਖ

Written by  Rupinder Kaler   |  September 28th 2019 02:04 PM  |  Updated: September 28th 2019 02:04 PM

ਅਮਰੀਕਾ ’ਚ ਸਿੱਖ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ, ਘਟਨਾ ’ਤੇ ਗਾਇਕ ਜ਼ੋਰਾ ਰੰਧਾਵਾ ਨੇ ਜਤਾਇਆ ਦੁੱਖ

ਅਮਰੀਕਾ ਦੇ ਟੇਕਸਸ ‘ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਖ਼ਬਰਾਂ ਦੀ ਮੰਨੀਏ ਤਾਂ ਇਹ ਵਾਰਦਾਤ ਟੇਕਸਸ ਦੇ ਸਾਇਪ੍ਰਸ ਸਿਟੀ ਦੇ ਕੋਲ ਹੋਈ ਹੈ । 42 ਸਾਲਾ ਸੰਦੀਪ ਧਾਲੀਵਾਲ ਨੂੰ ਟ੍ਰੈਫਿਕ ਸਿਗਨਲ ‘ਤੇ ਪਿੱਛੋਂ ਇੱਕ ਵਿਅਕਤੀ ਨੇ ਗੋਲੀਆਂ ਮਾਰੀਆਂ ਸਨ। ਧਾਲੀਵਾਲ ਦੇ ਕਤਲ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰ ਦੁੱਖ ਜ਼ਾਹਿਰ ਕੀਤਾ ਹੈ।

https://twitter.com/DrSJaishankar/status/1177807653038219264

ਧਾਲੀਵਾਲ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੇ ਗਾਇਕ ਜ਼ੋਰਾ ਰੰਧਾਵਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਨੇ ਇਸ ਸਬੰਧ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ ।

https://www.instagram.com/p/B28kJ_uhqfC/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਲ 2015 ‘ਚ ਸੰਦੀਪ ਧਾਲੀਵਾਲ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਦੇ ਤਹਿਤ ਉਹਨਾਂ ਨੇ ਸਿੱਖ ਧਰਮ ਨਾਲ ਸੰਬਧਿਤ ਮੁਖ ਚਿੰਨਾਂ ਜਿਵੇਂ ਪੱਗ, ਦਾੜੀ ਦੇ ਨਾਲ ਅਧਿਕਾਰੀ ਦੇ ਤੌਰ ‘ਤੇ ਆਪਣੀ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਸੀ । ਉਹਨਾਂ ਦੀ ਇਸ ਅਪੀਲ ਨੂੰ ਮੰਨ ਵੀ ਲਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network