ਰਾਹੁਲ ਗਾਂਧੀ ਦਾ ਫ਼ਿਲਮੀ ਚੇਹਰਾ ਆਇਆ ਸਾਹਮਣੇ, ਅਨੁਪਮ ਖੇਰ ਨੇ ਸਾਂਝਾ ਕਿੱਤੀ ਤਸਵੀਰ

Written by  Gourav Kochhar   |  June 29th 2018 05:33 AM  |  Updated: June 29th 2018 05:34 AM

ਰਾਹੁਲ ਗਾਂਧੀ ਦਾ ਫ਼ਿਲਮੀ ਚੇਹਰਾ ਆਇਆ ਸਾਹਮਣੇ, ਅਨੁਪਮ ਖੇਰ ਨੇ ਸਾਂਝਾ ਕਿੱਤੀ ਤਸਵੀਰ

ਇਸੇ ਸਾਲ ਰਿਲੀਜ਼ ਹੋਣ ਵਾਲੀ ਇਕ ਹੋਰ ਬਾਇਓਪਿਕ 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਕਾਫੀ ਸੁਰਖੀਆਂ 'ਚ ਹੈ, ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ 'ਚ ਮਨਮੋਹਨ ਸਿੰਘ ਦਾ ਕਿਰਦਾਰ ਅਨੁਪਮ ਖੇਰ ਨੇ ਨਿਭਾ ਰਹੇ ਹਨ, ਜਿਸ ਨੂੰ ਲੋਕਾਂ ਵੱਲੋਂ ਕਾਫੀ ਵਧੀਆ ਹੁੰਗਾਰਾ ਵੀ ਮਿਲ ਰਿਹਾ ਹੈ। ਹੁਣ ਸਾਰੇ ਜਾਣਨਾ ਚਾਹੁੰਦੇ ਨੇ ਕਿ ਫਿਲਮ 'ਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਲੁੱਕ ਕਿਵੇਂ ਦੀ ਹੋਵੇਗੀ, ਜਿਸ ਦਾ ਖੁਲਾਸਾ ਖੁਦ ਅਨੁਪਮ ਖੇਰ ਨੇ ਹਾਲ ਹੀ 'ਚ ਕੀਤਾ ਹੈ। ਜੀ ਹਾਂ, ਹਾਲ ਹੀ 'ਚ ਅਨੁਪਮ ਖੇਰ ਨੇ ਆਪਣੇ ਟਵਿਟਰ ਹੈਂਡਲ 'ਤੇ ਰਾਹੁਲ ਤੇ ਪ੍ਰਿਅੰਕਾ ਦੀ ਲੁੱਕ ਰਿਵੀਲ ਕਰ ਦਿੱਤੀ ਹੈ। ਇਸ ਫਿਲਮ 'ਚ ਪ੍ਰਿਅੰਕਾ ਦੇ ਕਿਰਦਾਰ 'ਚ 'ਲਿਪਸਟਿਕ ਅੰਡਰ ਮਾਈ ਬੁਰਕਾ' ਫੇਮ ਅਹਾਨਾ ਕੁਮਰਾ ਵੀ ਨਜ਼ਰ ਆਵੇਗੀ, ਜਦੋਂ ਕਿ ਰਾਹੁਲ ਦਾ ਕਿਰਦਾਰ ਅਰਜੁਨ ਮਾਥੁਰ ਨਿਭਾ ਰਹੇ ਹਨ।

ਅਨੁਪਮ anupam kher

ਅਨੁਪਮ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਤਿੰਨਾਂ ਸਟਾਰਸ ਦੀ ਲੁੱਕ ਸਾਫ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਨੇ ਲਿਖਿਆ ਹੈ, ''ਪੇਸ਼ ਕਰ ਰਿਹਾ ਹਾਂ…ਸਾਡੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' 'ਚ ਰਾਹੁਲ ਦੇ ਅੰਦਾਜ਼ 'ਚ ਅਰਜੁਨ ਤੇ ਪ੍ਰਿਅੰਕਾ ਦੇ ਕਿਰਦਾਰ 'ਚ ਅਹਾਨਾ। ਸਹੁੰ ਚੁੱਕ ਸਮਾਗਮ 2004' ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਨਾਂ ਦੀ ਕਿਤਾਬ 'ਤੇ ਅਧਾਰਿਤ ਹੈ, ਜਿਸ ਨੂੰ ਮਨਮੋਹਨ ਸਿੰਘ Manmohan Singh ਦੇ ਹੀ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਨੇ ਲਿਖਿਆ ਹੈ। ਫਿਲਮ ਦੀ ਕਹਾਣੀ ਮਨਮੋਹਨ ਸਿੰਘ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਦੱਸ ਦੇਈਏ ਕਿ ਫਿਲਮ 'ਚ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਰੋਲ ਨਿਭਾ ਰਹੇ ਹਨ। ਜਦੋਂ ਕਿ ਫ਼ਿਲਮ 'ਚ ਸੋਨੀਆ ਗਾਂਧੀ ਦਾ ਰੋਲ ਸੁਜੈਨ ਬਰਨਰਟ ਨੇ ਨਿਭਾਇਆ ਹੈ। 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ। ਫਿਲਮ ਇਸ ਸਾਲ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

ਅਨੁਪਮ anupam kher


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network