'ਧੱਕਾ' ਗਰਲ ਅਫ਼ਸਾਨਾ ਖ਼ਾਨ ਨੇ ਹੁਣ ਇਸ ਗਾਇਕ ਨਾਲ ਗਾਏ ਆਪਣੇ ਨਵੇਂ ਗੀਤ ਦੇ ਨਾਲ ਪਾਈ ਧੱਕ

written by Shaminder | January 28, 2020

ਰੋਮਨ ਸਿੱਧੂ ਅਤੇ ਅਫ਼ਸਾਨਾ ਖ਼ਾਨ ਦਾ ਨਵਾਂ ਗੀਤ 'ਹੈੱਡ ਅਪ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨੀ ਰੇਡੂ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ  ਬੀਟ ਇੰਸਪੈਕਟਰ ਨੇ ਦਿੱਤਾ ਹੈ। ਗੀਤ 'ਚ ਫੀਮੇਲ ਮਾਡਲ ਦੇ ਤੌਰ 'ਤੇ ਜੈਸਮੀਨ ਸਿੱਧੂ ਨਜ਼ਰ ਆ ਰਹੇ ਨੇ । ਇਸ ਗੀਤ 'ਚ ਖਰ੍ਹੇ ਖਰ੍ਹੇ ਬੰਦਿਆਂ ਦੀ ਗੱਲ ਕੀਤੀ ਗਈ ਹੈ । ਜਿਨ੍ਹਾਂ ਨੂੰ ਸੋਹਣੀਆਂ ਸੁਨੱਖੀਆਂ ਮੁਟਿਆਰਾਂ ਵੀ ਭਰਮਾ ਨਹੀਂ ਸਕਦੀਆਂ । ਹੋਰ ਵੇਖੋ:ਅਫ਼ਸਾਨਾ ਖ਼ਾਨ ਆਪਣੀ ਮਾਂ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰਿਆ ਸਮਾਂ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ । ਅਫ਼ਸਾਨਾ ਖ਼ਾਨ ਦੀ ਖੂਬਸੂਰਤ ਆਵਾਜ਼ ਨੇ ਇੱਕ ਵਾਰ ਮੁੜ ਤੋਂ ਆਪਣੀ ਧੱਕ ਪਾ ਦਿੱਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫ਼ਸਾਨਾ ਖ਼ਾਨ ਨੇ ਕਈ ਹਿੱਟ ਗੀਤ ਗਾਏ ਹਨ । https://www.instagram.com/p/B7sYPSuhxZp/ ਜਿਸ 'ਚ 'ਧੱਕਾ' ਗੀਤ ਨੇ ਜਿੱਥੇ ਪੂਰੀ ਦੁਨੀਆ 'ਚ ਧੱਕ ਪਾਈ ਹੋਈ ਹੈ ਉੱਥੇ ਹੀ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਨੇ ਵੀ ਸਰੋਤਿਆਂ ਦਾ ਦਿਲ ਜਿੱਤਿਆ ਸੀ । ਹੁਣ ਉਹ ਆਪਣੇ ਹੋਰਨਾਂ ਕਈ ਗਾਣਿਆਂ ਦੇ ਨਾਲ ਜਲਦ ਹੀ ਸਰੋਤਿਆਂ 'ਚ ਹਾਜ਼ਰ ਹੋਵੇਗੀ । ਹੁਣ ਵੇਖਣਾ ਹੋਵੇਗਾ ਕਿ ਰੋਮਨ ਸਿੱਧੂ ਦੇ ਨਾਲ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।  

0 Comments
0

You may also like