Advertisment

ਜਾਣੋ ਅਦਰਕ ਦੇ ਗੁਣਕਾਰੀ ਫਾਇਦਿਆਂ ਬਾਰੇ

author-image
By Lajwinder kaur
New Update
ਜਾਣੋ ਅਦਰਕ ਦੇ ਗੁਣਕਾਰੀ ਫਾਇਦਿਆਂ ਬਾਰੇ
Advertisment
ਅਦਰਕ ਬਹੁਤ ਹੀ ਗੁਣਕਾਰੀ ਔਸ਼ਧੀ ਹੈ । ਸਰਦ ਰੁੱਤ ‘ਚ ਅਦਰਕ ਦਾ ਸੇਵਨ ਕਰਨਾ ਸਿਹਤ ਲਈ ਲਾਭਕਾਰੀ ਹੁੰਦਾ ਹੈ । ਅਦਰਕ ਸਰੀਰ ਲਈ ਫਾਇਦੇਮੰਦ ਹੈ । ਇਸ ਵਿਚ ਆਇਰਨ, ਕੈਲਸ਼ੀਅਮ, ਕਲੋਰੀਨ ਅਤੇ ਵਿਟਾਮਿਨਸ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ।
Advertisment
adark  ਹੋਰ ਪੜ੍ਹੋ : ਸਿਹਤ ਲਈ ਫਾਇਦੇਮੰਦ ਹੈ ਕਾਲੇ ਛੋਲਿਆਂ ਦਾ ਸੂਪ ਸਰਤ ਰੁੱਤ ‘ਚ ਜ਼ੁਕਾਮ ਬਹੁਤ ਜਲਦੀ ਹੋ ਜਾਂਦਾ ਹੈ । ਇਸ ਤੋਂ ਰਾਹਤ ਪਾਉਣ ਦੇ ਲਈ ਇੱਕ ਚਮਚ ਸ਼ੁੱਧ ਦੇਸੀ ਘਿਓ ‘ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ ਨਾਲ ਹੀ ਇਸ ‘ਚ ਦਰਦਰੇ ਪੀਸੇ ਹੋਏ ਚਾਰ ਦਾਣੇ ਕਾਲੀ ਮਿਰਚ ਅਤੇ ਦੋ ਲੌਂਗ ਪਾ ਦਿਓ। ਚੁਟਕੀ ਭਰ ਨਮਕ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ਅਤੇ ਬਾਅਦ ‘ਚ ਗਰਮ ਦੁੱਧ ਪੀ ਲਓ। ਇਸ ਤੋਂ ਇਲਾਵਾ ਜੇ ਖਾਂਸੀ ਹੋਵੇ ਤਾਂ ਇੱਕ ਚਮਚ ਸ਼ਹਿਦ ‘ਚ ਥੋੜਾ ਜਿਹਾ ਅਦਰਕ ਦਾ ਰਸ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾ ਲੈ ਲਓ । ਇਸ ਦੇ ਨਾਲ ਖਾਂਸੀ ਤੋਂ ਰਾਹਤ ਮਿਲੇਗੀ । ginger ਦਸਤ ਹੋਣ ‘ਤੇ 100 ਗ੍ਰਾਮ ਸੁੰਢ, 3 ਛੋਟੇ ਚਮਚ ਨਮਕ, 4 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ, ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਚੂਰਨ ਤਿਆਰ ਕਰ ਲਓ। ਇਸ ਚੂਰਨ ਦਾ ਸੇਵਨ ਦੇ ਨਾਲ ਪੇਟ ਨੂੰ ਲਾਭ ਮਿਲਦਾ ਹੈ । ਖਾਣਾ ਖਾਣ ਤੋਂ ਬਾਅਦ ਇਸ ਚੂਰਨ ਨੂੰ ਇੱਕ ਚਮਚ ਪਾਣੀ ਨਾਲ ਖਾਣ ਨਾਲ ਰਾਹਤ ਮਿਲਦੀ ਹੈ। ginger picture ਇੱਕ ਚਮਚ ਅਦਰਕ ਦਾ ਰਸ ਇੱਕ ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment