ਜਾਣੋ ਗੁਲਕੰਦ ਦੇ ਗੁਣਕਾਰੀ ਫਾਇਦਿਆਂ ਬਾਰੇ

Written by  Lajwinder kaur   |  October 21st 2020 11:23 AM  |  Updated: October 21st 2020 11:23 AM

ਜਾਣੋ ਗੁਲਕੰਦ ਦੇ ਗੁਣਕਾਰੀ ਫਾਇਦਿਆਂ ਬਾਰੇ

ਗੁਲਾਬ ਫੁੱਲ ਦਾ ਰਾਜ ਹੈ । ਇਹ ਹਰ ਕਿਸੇ ਨੂੰ ਪਸੰਦ ਆਉਂਦਾ ਹੈ । ਗੁਲਾਬ ਦੀ ਵਰਤੋਂ ਦੇ ਨਾਲ ਚਿਹਰੇ ਦੀ ਸੁੰਦਰਤਾ ‘ਚ ਤਾਂ ਵਾਧਾ ਹੁੰਦਾ ਹੈ, ਉੱਥੇ ਹੀ ਬਹੁਤ ਸਾਰੇ ਲੋਕ ਸਜਾਵਟ ਲਈ ਗੁਲਾਬ ਦੀ ਵਰਤੋਂ ਕਰਦੇ ਨੇ । ਇਸ ਤੋਂ ਇਲਾਵਾ ਗੁਲਾਬਾਂ ਤੋਂ ਤਿਆਰ ਹੋਇਆ ਗੁਲਕੰਦ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ ।

gulukand pic 1

ਗੁਲਾਬ ਦਾ ਅਰਕ ਖਾਣੇ ਨੂੰ ਫਲੇਵਰ ਦੇਣ ਲਈ ਵਰਤਿਆ ਜਾਂਦਾ ਹੈ । ਗੁਲਾਬ 'ਚ ਕਈ ਔਸ਼ਧੀ ਦੇ ਗੁਣ ਮੌਜੂਦ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋ ਛੁਟਕਾਰਾ ਦਿਵਾਉਂਦੇ ਹਨ।  ਇਸ ਨਾਲ ਤੁਸੀਂ ਭਾਰ ਘਟਾਉਣ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਤਕ ਦਾ ਇਲਾਜ ਲਈ ਵਰਤਿਆ ਜਾਂਦਾ ਹੈ । ਆਓ ਜਾਣਦੇ ਹਾਂ ਗੁਲਕੰਦ ਨਾਲ ਹੋਣ ਵਾਲੇ ਫਾਇਦਿਆਂ ਬਾਰੇ-

rose good for face ਹੋਰ ਪੜ੍ਹੋ : ਸਰੋਂ ਦੇ ਤੇਲ ਦੇ ਗੁਣਕਾਰੀ ਫਾਇਦਿਆਂ ਨੂੰ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਚਿਹਰੇ ਲਈ ਵਧੀਆ- ਗੁਲਕੰਦ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਖੂਨ ਦੀ ਸਫਾਈ ਕਰਦਾ ਹੈ। ਜਿਸ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ । ਇਸ ਤੋਂ ਇਲਾਵਾ ਗੁਲਾਬ ਜਲ ਦੇ ਨਾਲ ਮੂੰਹ ਸਾਫ ਕਰਨ ਦੇ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ ।

rose good for skin

ਹੱਡੀਆਂ ਨੂੰ ਰੱਖੇ ਮਜ਼ਬੂਤ- ਜੇ ਤੁਸੀਂ ਜੋੜਾਂ ਅਤੇ ਹੱਡੀਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਹਰ ਰੋਜ਼ ਗੁਲਾਬ ਦਾ ਗੁਲਕੰਦ ਖਾਓ । ਗੁਲਾਬ 'ਚ ਵਿਟਾਮਿਨ ‘C’ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ ।

rose

ਤਣਾਅ ਨੂੰ ਕਰਦਾ ਹੈ ਦੂਰ: ਆਧੁਨਿਕ ਲਾਈਫ ਸਟਾਇਲ ਵਿੱਚ ਤਣਾਅ ਹੋਣਾ ਆਮ ਹੈ, ਪਰ ਤਣਾਅ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ । ਅਜਿਹੇ ਵਿੱਚ ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਸਹੀ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ । ਗੁਲਾਬ ਦੀਆਂ ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ਵਿੱਚ ਰਾਹਤ ਮਿਲਦੀ ਹੈ ਅਤੇ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ ।

stress relief

ਭਾਰ ਘਟਾਉਣ 'ਚ ਮਦਦਗਾਰ - ਮੋਟਾਪੇ ਤੋਂ ਪ੍ਰੇਸ਼ਾਨ ਲੋਕ ਜੇ ਭਾਰ ਘਟਾਉਣ ਚਾਹੁੰਦਾ ਹੈ ਤਾਂ ਗੁਲਾਬ ਬਹੁਤ ਹੀ ਲਾਭਕਾਰੀ ਹੈ । ਇਕ ਗਲਾਸ ਪਾਣੀ 'ਚ 10 ਤੋਂ 15 ਗੁਲਾਬ ਦੀਆਂ ਪੰਖੁੜੀਆਂ ਪਾ ਕੇ ਉਸ ਨੂੰ ਭੂਰਾ ਅਤੇ ਗੁਲਾਬੀ ਰੰਗ ਦਾ ਹੋਣ ਤਕ ਉਬਾਲ ਲਓ। ਫਿਰ ਇਸ 'ਚ ਇਕ ਚੁਟਕੀ ਇਲਾਇਚੀ ਪਾਊਡਰ ਅਤੇ ਸੁਆਦ ਮੁਤਾਬਕ ਸ਼ਹਿਦ ਮਿਕਸ ਕਰੋ ਅਤੇ ਇਸ ਨੂੰ ਛਾਣ ਲਓ ਅਤੇ ਦੋ ਵਾਰ ਪੀਓ ।

gulab pic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network