ਰੋਗਾਂ ਦੇ ਨਾਲ ਲੜਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਗਾਜ਼ਰ, ਜਾਣੋ ਗੁਣਕਾਰੀ ਫਾਇਦਿਆਂ ਬਾਰੇ

Written by  Lajwinder kaur   |  October 07th 2020 10:33 AM  |  Updated: October 07th 2020 10:33 AM

ਰੋਗਾਂ ਦੇ ਨਾਲ ਲੜਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਗਾਜ਼ਰ, ਜਾਣੋ ਗੁਣਕਾਰੀ ਫਾਇਦਿਆਂ ਬਾਰੇ

ਫੂਡ ਮਾਹਿਰਾਂ ਮੁਤਾਬਿਕ ਗਾਜ਼ਰ ਇੱਕ ਮਲਟੀ ਨਿਊਟ੍ਰੀਸ਼ਨਲ ਫੂਡ ਹੈ । ਗਾਜ਼ਰ ਨੈਚੂਰਲ ਬਾਇਓ ਐਕਟਿਵ ਕੰਪਾਊਂਡਸ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ । ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਇਸ ਮੌਸਮ ‘ਚ ਸਬਜ਼ੀਆਂ ਜ਼ਿਆਦਾ ਮਾਤਰਾ ‘ਚ ਬਾਜ਼ਾਰਾਂ ‘ਚ ਆਉਂਦੀਆਂ ਹਨ । ਉਨ੍ਹਾਂ ਵਿੱਚੋਂ ਇੱਕ ਹੈ ਗਾਜ਼ਰ । ਗਾਜ਼ਰ 'ਚ ਬਹੁਤ ਘੱਟ ਕੈਲਰੀ ਹੁੰਦੀ ਹੈ। ਗਾਜ਼ਰ ਦੇ ਜੂਸ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਦਿਲ ਅਤੇ ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ । carrot juice   ਹੋਰ ਪੜ੍ਹੋ : ਜੇ ਤੁਹਾਨੂੰ ਵੀ ਹੈ ਹਾਈ ਹੀਲਸ ਸੈਂਡਲ ਪਾਉਣ ਦਾ ਸ਼ੌਕ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਗਾਜ਼ਰ ਦੀ ਵਰਤੋਂ ਜ਼ਿਆਦਾਤਰ ਸਲਾਦ, ਸਬਜ਼ੀ ਅਤੇ ਸੂਪ ਬਣਾਉਣ 'ਚ ਵੀ ਕੀਤੀ ਜਾਂਦੀ ਹੈ । ਆਓ ਜਾਣਦੇ ਹਾਂ ਗਾਜ਼ਰ ਦੇ ਫਾਇਦਿਆਂ ਬਾਰੇ-

carrot1

ਅੱਖਾਂ ਦੀ ਰੌਸ਼ਨੀ ਵਧਾਏ- ਗਾਜ਼ਰ 'ਚ ਵਿਟਾਮਿਨ A  ਮੌਜੂਦ ਹੁੰਦਾ ਹੈ, ਜੋ ਕਿ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ । ਹਰ ਰੋਜ਼ ਗਾਜ਼ਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ । ਇਸ 'ਚ ਮੌਜੂਦ ਬੀਟਾ ਕੈਰੋਟੀਨ ਮੋਤੀਆਬਿੰਦ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।

carrot good for eyes

ਖੂਨ ਦੀ ਕਮੀ ਦੂਰ ਕਰਦਾ ਹੈ- ਗਾਜ਼ਰ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ E ਤੇ ਆਇਰਨ ਪਾਇਆ ਜਾਂਦਾ ਹੈ । ਜੇ ਰੋਜ਼ਾਨਾ ਗਾਜ਼ਰ ਦੇ ਜੂਸ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ।

 

orange carrot benefits

ਦਿਲ ਲਈ ਲਾਭਕਾਰੀ- ਗਾਜ਼ਰ ਨੂੰ ਖਾਣ ਨਾਲ ਕੋਲੈਸਟਰੋਲ ਦਾ ਲੈਵਲ ਘੱਟ ਕੀਤਾ ਜਾ ਸਕਦਾ ਹੈ । ਦਿਲ ਦੀ ਕਮਜ਼ੋਰੀ ਅਤੇ ਹਾਰਟ ਬੀਟ ਦੇ ਵੱਧ ਜਾਣ 'ਤੇ ਗਾਜ਼ਰ ਨੂੰ ਭੁੰਨ ਕੇ ਖਾਣ ਨਾਲ ਫਾਇਦਾ ਹੁੰਦਾ ਹੈ ।

carrot benefits 1

ਕੈਂਸਰ ਤੋਂ ਬਚਾਅ-ਗਾਜ਼ਰ ਖਾਣ ਜਾਂ ਫਿਰ ਗਾਜ਼ਰ ਦਾ ਜੂਸ ਪੀਣ ਨਾਲ ਪੇਟ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ । ਗਾਜ਼ਰ ਕੈਂਸਰ ਸੈੱਲਸ ਨੂੰ ਵੀ ਬਣਨ ਤੋਂ ਰੋਕਦੀ ਹੈ ।

stress relief

ਤਣਾਅ ਦੂਰ ਹੁੰਦਾ ਹੈ- ਤਾਜ਼ਾ ਗਾਜ਼ਰ ਖਾਣ ਨਾਲ ਜਾਂ ਫਿਰ ਗਾਜ਼ਰ ਦਾ ਤਾਜ਼ਾ ਜੂਸ ਪੀਣ ਨਾਲ ਤਣਾਅ ਦੀ ਸਮੱਸਿਆ ਨਹੀਂ ਹੁੰਦੀ ਹੈ । ਗਾਜ਼ਰ ਦੇ ਜੂਸ ਨਾਲ ਜ਼ਹਿਰੀਲੇ ਤੱਤ ਸਰੀਰ ‘ਚੋਂ ਬਾਹਰ ਨਿਕਲ ਜਾਂਦੇ ਨੇ । ਜਿਸ ਨਾਲ ਸਰੀਰ ਹਲਕਾ ਮਹਿਸੂਸ ਕਰਦਾ ਹੈ ।

carrot face pack

ਸਕਿਨ ਸਮੱਸਿਆਵਾਂ- ਗਾਜ਼ਰ ਦਾ ਜੂਸ ਪੀਣ ਦੇ ਨਾਲ ਖੂਨ 'ਚੋਂ ਗੰਦਗੀ ਵਾਲੇ ਤੱਤ ਯੂਰਿਨ ਦੇ ਰਾਹੀਂ ਬਾਹਰ ਨਿਕਲ ਜਾਂਦੇ ਹਨ । ਜਿਸ ਨਾਲ ਸਕਿਨ ਹੈਲਦੀ ਰਹਿੰਦੀ ਹੈ । ਜੇ ਗਾਜ਼ਰ ਦੇ ਗੁੱਦੇ ਦਾ ਲੈਪ ਬਣਾ ਕੇ ਚਿਹਰੇ ਉੱਤੇ ਲਗਾਇਆ ਜਾਵੇ ਤਾਂ ਇਸ ਨਾਲ ਦਾਗ ਧੱਬੇ, ਕੀਲ-ਮੁਹਾਂਸੇ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network