ਜਾਣੋ ਪਾਲਕ ਦੇ ਗੁਣਕਾਰੀ ਫਾਇਦਿਆਂ ਬਾਰੇ

Written by  Lajwinder kaur   |  December 15th 2020 06:09 PM  |  Updated: December 15th 2020 06:09 PM

ਜਾਣੋ ਪਾਲਕ ਦੇ ਗੁਣਕਾਰੀ ਫਾਇਦਿਆਂ ਬਾਰੇ

ਸਰਦ ਰੁੱਤ ਦੇ ਆਉਂਦੇ ਹੀ ਬਾਜ਼ਾਰ ‘ਚ ਹਰੀਆਂ, ਲਾਲ ਰੰਗ ਦੀਆਂ ਸਬਜ਼ੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ । ਪਾਲਕ ਅਜਿਹੀ ਸਬਜ਼ੀ ਹੈ ਜਿਸ ਨੂੰ ਲੋਕ ਬਹੁਤ ਹੀ ਸ਼ੌਕ ਦੇ ਨਾਲ ਖਾਂਦੇ ਨੇ । ਪਾਲਕ ‘ਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ । ਲੋਕ ਪਾਲਕ ਦੀ ਸਬਜ਼ੀ, ਪਕੌੜੇ ਤੇ ਜੂਸ ਦੇ ਰੂਪ ‘ਚ ਇਸ ਦਾ ਸੇਵਨ ਕਰਦੇ ਨੇ । ਪਾਲਕ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ।

palak benefits  ਹੱਡੀਆਂ ਅਤੇ ਦੰਦ ਹੁੰਦੇ ਨੇ ਮਜ਼ਬੂਤ- ਪਾਲਕ ਹੱਡੀਆਂ ਅਤੇ ਦੰਦਾਂ ਲਈ ਬਹੁਤ ਲਾਭਕਾਰੀ ਹੈ । ਇਹ ਸਰੀਰ 'ਚ ਕੈਲਸ਼ੀਅਮ ਨੂੰ ਸੋਖਦੀ ਹੈ, ਜਿਸ ਨਾਲ ਸਰੀਰ 'ਚੋਂ ਜ਼ਰੂਰੀ ਕੈਲਸ਼ੀਅਮ ਬਾਹਰ ਨਹੀਂ ਨਿਕਲਦਾ। ਵੱਡਿਆਂ ਤੇ ਬੱਚਿਆਂ ਦੇ ਆਹਾਰ 'ਚ ਪਾਲਕ ਨੂੰ ਜ਼ਰੂਰ ਸ਼ਾਮਿਲ ਕਰੋ। ਜੇ ਬੱਚੇ ਪਾਲਕ ਦਾ ਜੂਸ ਨਹੀਂ ਪੀਂਦੇ ਤਾਂ ਉਨ੍ਹਾਂ ਨੂੰ ਪਾਲਕ-ਪਨੀਰ ਦੀ ਸਬਜ਼ੀ, ਰਾਇਤਾ ਜਾਂ ਪਾਲਕ ਦੇ ਸਨੈਕਸ ਦੇ ਤੌਰ ਇਸ ਨੂੰ ਖਵਾ ਸਕਦੇ ਹੋ । ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪ੍ਰੇਸ਼ਾਨੀ ਪਾਇਰੀਆ ਹੈ ਤਾਂ ਖਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਕਰੋ। ਇਸ 'ਚ ਤੁਸੀਂ ਗਾਜਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਮਸੂੜਿਆਂ 'ਚੋਂ ਨਿਕਲਣ ਵਾਲੇ ਖੂਨ ਦੀ ਸਮੱਸਿਆ ਬੰਦ ਹੋ ਜਾਵੇਗੀ।

palak paneer picture

ਅੱਖਾਂ ਲਈ ਉੱਤਮ- ਨਜ਼ਰ ਕਮਜ਼ੋਰ ਵਾਲਿਆਂ ਦੇ ਲਈ ਪਾਲਕ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ । ਪਾਲਕ ਖਾਣ ਨਾਲ ਅੱਖਾਂ ਦੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ । ਇਸ ਲਈ ਅੱਖਾਂ ਦੀ ਤੰਦਰੁਸਤੀ ਲਈ ਤੁਹਾਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ ।

palak da juice

ਬਲੱਡ ਪ੍ਰੈੱਸ਼ਰ ਨੂੰ ਕਰੇ ਕੰਟਰੋਲ- ਪਾਲਕ 'ਚ ਪੋਟਾਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।

palak

ਚਿਹਰੇ ਤੇ ਨਿਖਾਰ- ਪਾਲਕ ਦੇ ਜੂਸ ਦੇ ਨਾਲ ਚਮੜੀ ਚਮਕਦਾਰ ਬਣਦੀ ਹੈ । ਇਸ ਦੇ ਨਾਲ ਸਰੀਰ 'ਚ ਖੂਨ ਸੰਚਾਰ ਤੇਜ਼ ਹੁੰਦਾ ਹੈ ਅਤੇ ਸਰੀਰ 'ਚ ਚੁਸਤੀ-ਫੁਰਤੀ ਅਤੇ ਚਿਹਰੇ 'ਤੇ ਲਾਲੀ ਆ ਜਾਂਦੀ ਹੈ। ਜੇ ਹਰ ਰੋਜ਼ ਪਾਲਕ ਦੇ ਜੂਸ ਦਾ ਸੇਵਨ ਕੀਤਾ ਜਾਵੇ ਤਾਂ ਚਿਹਰੇ ਦੀ ਰੰਗਤ 'ਚ ਨਿਖਾਰ ਵੱਧਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network